15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸ਼ਹਿਰ ਦੇ 8 ਸਰਕਾਰੀ ਅਦਾਰਿਆਂ ਵਿਚੋਂ ਵੀ ਮਿਲਿਆ ਡੇਂਗੂ ਦਾ ਲਾਰਵਾ

Ad Position 21
No active advertisement
ਡੇਂਗੂ ਤੋਂ ਬਚਾਓ ਲਈ ਫੋਗਿੰਗ ਕਰਦੇ ਹੋਏ ਨਿਗਮ ਕਰਮਚਾਰੀ | ਅਜੀਤ ਤਸਵੀਰ <br/> 27-09-2025
ਬਠਿੰਡਾ, 26 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲੇ੍ਹ 'ਚ ਡੇਂਗੂ ਦਾ ਡੰਗ ਲਗਾਤਾਰ ਤੇਜ ਹੁੰਦਾ ਦਿਖਾਈ ਦੇ ਰਿਹਾ ਹੈ, ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਇਸ ਸਾਲ 30 ਦੇ ਕਰੀਬ ਪਹੁੰਚ ਗਈ ਹੈ | ਭਾਵੇਂ ਕਿ ਸਿਹਤ ਵਿਭਾਗ ਤੇ ਨਗਰ ਨਿਗਮ ਅਧਿਕਾਰੀਆਂ ਦੁਆਰਾ ਟੀਮਾਂ ਬਣਾ ਕੇ ਡੇਂਗੂ ਫੈਲਣ ਦੇ ਬਚਾਅ ਪ੍ਰਤੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ 'ਚ ਸਰਕਾਰੀ ਅਦਾਰਿਆਂ ਦੇ ਅਧਿਕਾਰੀ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਿਸ ਕਾਰਨ ਸ਼ਹਿਰ ਦੇ 8 ਸਰਕਾਰੀ ਅਦਾਰਿਆਂ 'ਚ ਡੇਂਗੂ ਦਾ ਲਾਰਵਾ ਮਿਲਿਆ ਹੈ | ਨਿਗਮ ਅਧਿਕਾਰੀਆਂ ਅਨੁਸਾਰ ਉਨ੍ਹਾਂ ਕੋਲ ਸਿਹਤ ਵਿਭਾਗ ਦੁਆਰਾ 305 ਥਾਵਾਂ ਵਿਚੋਂ ਲਾਰਵਾ ਮਿਲਣ ਦੀ ਰਿਪੋਰਟ ਭੇਜੀ ਗਈ ਹੈ ਪਰ ਉਨ੍ਹਾਂ ਵਿਚੋਂ 256 ਲੋਕਾਂ ਦੇ ਚਲਾਨ ਕੀਤੇ ਗਏ ਹਨ | ਇਸ ਮਹੀਨੇ ਸ਼ਹਿਰ ਵਿਚ ਵਧ ਰਹੇ ਡੇਂਗੂ ਦੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਹੁਣ ਡੇਂਗੂ ਮਰੀਜ਼ਾਂ ਦੇ ਅੰਕੜੇ ਅਤੇ ਲਾਰਵਾ ਮਿਲਣ ਦੇ ਅੰਕੜੇ ਛੁਪਾਉਣ ਲੱਗੇ ਹਨ | ਨਿਗਮ ਅਧਿਕਾਰੀਆਂ ਅਨੁਸਾਰ ਜਿਨ੍ਹਾਂ ਘਰਾਂ ਵਿਚ ਡੇਂਗੂ ਦੇ ਕੇਸ ਆਉਂਦੇ ਹਨ, ਉਨ੍ਹਾਂ ਘਰਾਂ ਵਿਚ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਘਰਾਂ ਅਤੇ ਦੁਕਾਨਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ, ਤਾਂ ਉਨ੍ਹਾਂ ਦਾ 500 ਰੁਪਏ ਚਲਾਨ ਕੀਤਾ ਜਾਂਦਾ ਹੈ, ਜਦਕਿ ਸਰਕਾਰੀ ਅਦਾਰੇ 'ਚ ਡੇਂਗੂ ਦਾ ਲਾਰਵਾ ਮਿਲਣ ਤੇ 11 ਹਜਾਰ ਰੁਪਏ ਚਲਾਨ ਕੀਤਾ ਜਾਂਦਾ ਹੈ |
ਸ਼ਹਿਰ ਦੇ ਇਨ੍ਹਾਂ ਸਰਕਾਰੀ ਅਦਾਰਿਆਂ 'ਚ ਮਿਲਿਆ ਡੇਂਗੂ ਦਾ ਲਾਰਵਾ
ਐਲ.ਪੀ.ਜੀ. ਇਡੇਂਨ ਗਡਾਉਨ ਨੇੜੇ ਪੁਲਿਸ ਲਾਇਨ ਸਿਵਲ ਹਸਪਤਾਲ, ਸੀ.ਡੀ.ਆਈ. ਦਫ਼ਤਰ ਪੁਲਿਸ ਲਾਇਨ, 5ਵੀਂ ਕਮਾਂਡੋ ਬਟਾਲੀਅਨ ਪੁਲਿਸ ਲਾਇਨ, ਐਲ.ਪੀ.ਜੀ. ਗਡਾਉਨ ਪੁਲਿਸ ਲਾਇਨ, ਰੋਜ ਗਾਰਡਨ ਗੋਨਿਆਣਾ ਰੋਡ ਬਠਿੰਡਾ, ਪੀ.ਆਰ.ਟੀ.ਸੀ. ਵਰਕਸ਼ਾਪ ਬੱਸ ਸਟੈਂਡ, ਐਸ.ਐਸ.ਪੀ. ਦਫ਼ਤਰ, ਖੇਤੀਬਾੜੀ ਖੋਜ ਕੇਂਦਰ ਇਕ ਕੁਆਰਟਰ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ 8 ਸਰਕਾਰੀ ਅਦਾਰਿਆਂ ਵਿਚੋਂ ਵੀ ਮਿਲਿਆ ਡੇਂਗੂ ਦਾ ਲਾਰਵਾ ਅਗਲੀ ਖ਼ਬਰ ਬਾਬਾ ਮੋਨੀ ਜੀ ਮਹਾਰਾਜ ਡਿਗਰੀ ਕਾਲਜ ਦਾ ਨਤੀਜਾ ਸ਼ਾਨਦਾਰ
Ad Position 24