ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਰੇਟਾ ਦੇ ਕਈ ਪਰਿਵਾਰ ਹੋਏ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 20-10-2025

ਬਰੇਟਾ, 19 ਅਕਤੂਬਰ (ਪਾਲ ਸਿੰਘ ਮੰਡੇਰ)- ਕੇਂਦਰ ਦੀ ਮੋਦੀ ਸਰਕਾਰ ਦੀ ਦੇਸ਼ ਭਰ ਵਿਚ ਦਿਨੋ-ਦਿਨ ਵਧ ਰਹੀ ਲੋਕਪਿ੍ਯਤਾ ਨੂੰ ਲੈ ਕੇ ਪੰਜਾਬ ਵਿਚ ਭਾਜਪਾ ਦੇ ਹੱਕ 'ਚ ਲਹਿਰ ਬਣਨ ਲੱਗੀ ਹੈ, ਪੰਜਾਬ ਦੇ ਲੋਕਾਂ ਨੂੰ ਆਸ ਬੱਝੀ ਹੈ ਕਿ ਭਾਜਪਾ ਹੀ ਪੰਜਾਬ ਨੂੰ ਆਰਥਿਕ ਸੰਕਟ ਵਿੱਚੋਂ ਕੱਢ ਕੇ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ | ਇਹ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਬਰੇਟਾ ਦੇ ਵਾਰਡ ਨੰ: 8 ਅਤੇ 9 ਦੇ ਦਰਜਨਾਂ ਲੋਕਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਨ ਮੌਕੇ ਕੀਤਾ | ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਮੈਂਬਰ ਭੋਲਾ ਸਿੰਘ, ਮੇਜਰ ਸਿੰਘ, ਜੱਗਾ ਸਿੰਘ, ਨਾਜਰ ਸਿੰਘ, ਦਰਸ਼ਨ ਸਿੰਘ, ਗੁਰਜੰਟ ਸਿੰਘ, ਜੇਠੂ ਸਿੰਘ, ਗੁਰਪਾਲ ਸਿੰਘ, ਲੀਲਾ ਸਿੰਘ ਆਦਿ ਸਨ | ਗੱਲਬਾਤ ਕਰਦਿਆਂ ਦਾਤੇਵਾਸ ਨੇ ਕਿਹਾ ਕਿ ਜੋ ਪੰਜਾਬ ਵਿਚ ਸੜਕਾਂ ਬਣ ਰਹੀਆਂ ਹਨ, ਉਸ ਨਾਲ ਸੂਬੇ ਦੇ ਵਪਾਰ ਵਿਚ ਵੱਡਾ ਵਾਧਾ ਹੋਵੇਗਾ | ਇਸ ਮੌਕੇ ਅਮਨਦੀਪ ਗੁਰੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਸਕੈਨ ਮੀਟਰ ਬਿੱਲਾਂ ਦਾ - ਕਿਸਾਨ ਯੂਨੀਅਨਾਂ ਨੇ ਮੀਟਰ ਰੀਡਰ ਦਾ ਘਿਰਾਓ ਕਰ ਕੇ ਵਿਰੋਧ ਕੀਤਾ ਅਗਲੀ ਖ਼ਬਰ ਕੌਮਾਂਤਰੀ ਸਰਹੱਦ ਨੇੜਿਓਾ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ <br/>
Ad Position 24
No active advertisement