ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

-ਮਾਮਲਾ ਸਕੈਨ ਮੀਟਰ ਬਿੱਲਾਂ ਦਾ - ਕਿਸਾਨ ਯੂਨੀਅਨਾਂ ਨੇ ਮੀਟਰ ਰੀਡਰ ਦਾ ਘਿਰਾਓ ਕਰ ਕੇ ਵਿਰੋਧ ਕੀਤਾ

Ad Position 21
No active advertisement
ਅਜੀਤ ਡੈਸਕ 20-10-2025

ਰਾਮਾਂ ਮੰਡੀ, 19 ਅਕਤੂਬਰ (ਤਰਸੇਮ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਉਗਰਾਹਾਂ ਇਕਾਈਆਂ ਨੇ ਅੱਜ ਨੇੜਲੇ ਪਿੰਡ ਮਲਕਾਣਾ ਵਿਖੇ ਪਾਵਰਕੌਮ ਵਿਭਾਗ ਤਲਵੰਡੀ ਸਾਬੋ ਦੇ ਮੀਟਰ ਰੀਡਰ ਵਲੋਂ ਸਕੈਨ ਮੀਟਰ ਸਿਸਟਮ ਰਾਹੀਂ ਬਿਲ ਕੱਢ ਕੇ ਖਪਤਕਾਰਾਂ ਨੂੰ ਵੰਡੇ ਜਾਣ ਸਬੰਧੀ ਮੀਟਰ ਰੀਡਰ ਦਾ ਘਿਰਾਓ ਕਰਕੇ ਵਿਰੋਧ ਕੀਤਾ ਅਤੇ ਪਾਵਰਕੌਮ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਪਿੰਡ ਵਿਚ ਚਿੱਪ ਵਾਲੇ ਮੀਟਰ ਕਿਸੇ ਵੀ ਕੀਮਤ ਤੇ ਸਵੀਕਾਰ ਨਹੀਂ ਕੀਤੇ ਜਾਣਗੇ | ਬੀਕੇਯੂ ਸਿੱਧੂਪੁਰ ਪਿੰਡ ਇਕਾਈ ਦੇ ਪ੍ਰਧਾਨ ਬੂਟਾ ਸਿੰਘ ਅਤੇ ਉਗਰਾਹਾਂ ਇਕਾਈ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦੀ ਸਹੂਲਤ ਦਿੱਤੀ ਗਈ ਹੈ, ਦੂਜੇ ਪਾਸੇ ਧੱਕੇ ਨਾਲ ਚਿੱਪ ਵਾਲੇ ਮੀਟਰ ਲਾ ਕੇ ਖਪਤਕਾਰਾਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪਿੰਡ ਵਿਚ ਲਗਾਏ ਗਏ ਚਿੱਪ ਵਾਲੇ ਮੀਟਰ ਉਤਾਰ ਵਿਭਾਗ ਨੂੰ ਵਾਪਸ ਭੇਜੇ ਜਾਣਗੇ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਚਿੱਪ ਵਾਲੇ ਮੀਟਰ ਲਾਉਣ ਜਾਂ ਮੀਟਰ ਸਕੈਨ ਕਰਕੇ ਬਿੱਲ ਵੰਡਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀਆਂ ਦਾ ਯੂਨੀਅਨਾਂ ਵਲੋਂ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਸਿੱਧੂਪੁਰ ਇਕਾਈ ਪਿੰਡ ਮਲਕਾਣਾ ਦੇ ਪ੍ਰਧਾਨ ਬੂਟਾ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ, ਜਨਰਲ ਸਕੱਤਰ ਦਰਸ਼ਨ ਸਿੰਘ, ਖ਼ਜ਼ਾਨਚੀ ਤਰਸੇਮ ਸਿੰਘ, ਰਾਮ ਸਿੰਘ , ਉਗਰਾਹਾਂ ਇਕਾਈ ਦੇ ਪ੍ਰਧਾਨ ਅਮਨਦੀਪ ਸਿੰਘ, ਮਾਵੀ ਸਿੰਘ, ਰੇਸ਼ਮ ਸਿੰਘ, ਦਰਸ਼ਨ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਬੂਟੇ ਵੰਡ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਅਗਲੀ ਖ਼ਬਰ ਬਰੇਟਾ ਦੇ ਕਈ ਪਰਿਵਾਰ ਹੋਏ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ
Ad Position 24
No active advertisement