ਲਹਿਰਾ ਮੁਹੱਬਤ, 19 ਅਕਤੂਬਰ (ਚਰਨਜੀਤ ਸਿੰਘ): ਆਦੇਸ਼ ਹਸਪਤਾਲ ਬਠਿੰਡਾ ਵਲੋਂ ਲਹਿਰਾ ਮੁਹੱਬਤ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਐਨਜੀਓ ਲਹਿਰਾ ਮੁਹੱਬਤ ਹਿਊਮਨ ਵੈੱਲਫ਼ੇਅਰ ਸੁਸਾਇਟੀ ਦੀ ਦੇਖ ਰੇਖ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਦੌਰਾਨ ਆਦੇਸ਼ ਹਸਪਤਾਲ ਦੇ ਮੈਡੀਕਲ ਸੁਪਰਡੈਂਟ (ਐਡਮਿਨ) ਡਾ. ਗੁਰਪ੍ਰੀਤ ਸਿੰਘ ਗਿੱਲ, ਡਾ. ਗੁਰਕੀਰਤ ਸਿੰਘ, ਪੀਆਰਓ ਹਰਭਗਵਾਨ ਸਿੰਘ ਭਾਨਾ, ਕਰਮਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ | ਡਾ. (ਮੇਜਰ) ਯਾਦਵਿੰਦਰ ਜੋ ਕਿ ਸਾਲ 2023 'ਚ ਸਦੀਵੀ ਵਿਛੋੜਾ ਦੇ ਗਏ ਸਨ, ਦੀਆਂ ਸੇਵਾਵਾਂ ਨੂੰ ਐਨਜੀਓ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਿਜਦਾ ਕੀਤਾ ਗਿਆ | ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਡਾ. ਯਾਦਵਿੰਦਰ ਦੀ ਯਾਦ ਨੂੰ ਤਾਜ਼ਾ ਰੱਖਣ ਤੇ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣ ਲਈ ਉਨ੍ਹਾਂ ਦੇ ਜਨਮ ਦਿਨ 'ਤੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜੋ ਅੱਗੇ ਵੀ ਜਾਰੀ ਰਹੇਗਾ | ਸੰਸਥਾ ਮੈਂਬਰ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਸੁਖਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਕੈਂਪ 'ਚ ਅੱਖਾਂ, ਚਮੜੀ ਤੇ ਮੈਡੀਸ਼ਨ ਵਿਭਾਗਾਂ ਵੱਲੋਂ 150 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਡਾਕਟਰੀ ਟੀਮ 'ਚ ਡਾ. ਪ੍ਰਤਿਕਸ਼ਾ ਰੈਡੀ (ਚਮੜੀ ਵਿਭਾਗ), ਡਾ. ਅਮਿ੍ੰਤਪਾਲ ਸਿੰਘ (ਮੈਡੀਸਨ ਵਿਭਾਗ), ਡਾ. ਰਾਜਵੰਤ ਕੌਰ (ਅੱਖਾਂ ਦਾ ਵਿਭਾਗ), ਡਾ. ਸ੍ਰੇਆ ਭਟੀਜਾ, ਡਾ. ਹਰਭਗਵਾਨ ਸਿੰਘ, ਡਾ. ਨੈਨਸੀ, ਡਾ. ਸੋਨਿਕਾ, ਡਾ. ਹਸਨ, ਡਾ. ਸੰਜੇ, ਡਾ. ਸੁਪ੍ਰੀਤ ਰਾਏ, ਡਾ. ਨਵਰੀਤ, ਡਾ. ਸਿਵਾਗੀ ਤੋਂ ਹੋਰ ਸਟਾਫ਼ ਮੈਂਬਰ ਮੌਜੂਦ ਸਨ | ਸਮਾਪਤੀ 'ਤੇ ਐਨਜੀਓ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਡਾਕਟਰੀ ਟੀਮ ਨੂੰ ਸਨਮਾਨ ਚਿੰਨ੍ਹ ਦੇਕੇ ਧੰਨਵਾਦ ਕੀਤਾ ਗਿਆ |