ਰਾਮਪੁਰਾ ਫੂਲ, 19 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਸੀ.ਬੀ.ਐੱਸ.ਈ ਨਵੀ ਦਿੱਲੀ ਤੋਂ ਬਾਰ੍ਹਵੀਂ ਤੱਕ ਮਾਨਤਾ ਪ੍ਰਾਪਤ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਫੂਲ ਵਿਚ ਦੀਵਾਲੀ ਦੇ ਸ਼ੁੱਭ ਮੌਕੇ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਗਗਨਦੀਪ ਸ਼ਰਮਾ ਅਤੇ ਆਕਾਸ਼ਦੀਪ ਸ਼ਰਮਾ ਦੇ ਚਰਨ ਕਮਲਾ ਦੁਆਰਾ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ | ਨੰਨ੍ਹੇ ਮੁੰਨੇ ਵਿਦਿਆਰਥੀਆਂ ਨੇ ਰੰਗਾਂ-ਰੰਗ ਪ੍ਰੋਗਰਾਮ ਦੁਆਰਾ ਮਨੋਰੰਜਨ ਕਰਨ ਦੇ ਨਾਲ-ਨਾਲ ਦੀਵਾਲੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਉਣ ਦਾ ਸੁਨੇਹਾ ਦਿੱਤਾ | ਵਿਦਿਆਰਥੀਆਂ ਨੇ ਅੱਜ ਦੇ ਸਮਾਜ ਵਿਚ ਘਰ ਕਰ ਰਹੀ ਮੋਬਾਈਲ ਦੀ ਸਮੱਸਿਆ ਨੂੰ ਉਜਾਗਰ ਕੀਤਾ | ਇਸ ਦੀ ਜ਼ਿਆਦਾ ਵਰਤੋਂ ਸਾਡੇ ਰਿਸ਼ਤਿਆਂ ਨੂੰ ਤਾਂ ਤਹਿਸ-ਨਹਿਸ ਕਰ ਰਹੀ ਹੈ ਦੂਸਰੇ ਪਾਸੇ ਸਾਡੇ ਦਿਮਾਗ਼, ਅੱਖਾਂ ਪੂਰੇ ਸਰੀਰ ਨੂੰ ਤਬਾਹ ਕਰ ਰਹੀ ਹੈ | ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੀ ਕੁਇਜ਼ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਦੀਵਾਲੀ, ਬਾਬਾ ਵਿਸ਼ਵਕਰਮਾ ਦਿਵਸ , ਬੰਦੀ ਛੋੜ ਦਿਵਸ ਨਾਲ ਸਬੰਧਿਤ ਪ੍ਰਸ਼ਨੋਤਰੀ ਕੀਤੀ ਗਈ | ਇਸ ਮੌਕੇ 'ਤੇ ਬਾਬਾ ਦੀਪ ਸਿੰਘ ਜੀ ਫਾੳਾੂਡੇਸ਼ਨ ਦੇ ਮੈਂਬਰਾਂ ਨੇ ਸੇਵਾ ਤਹਿਤ ਸਕੂਲ ਵਿਚ ਰੰਗੋਲੀ ਦੀ ਸਜਾਵਟ ਕੀਤੀ | ਪਿ੍ੰਸੀਪਲ ਮੈਡਮ ਰਵਿੰਦਰਪਾਲ ਨੇ ਵਿਦਿਆਰਥੀਆ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨਾਲ ਦੀਵਾਲੀ ਨੂੰ ਅਗਾਂਹਵਧੂ ਸੋਚ ਰੱਖਦੇ ਮਨਾਉਣ ਦਾ ਪ੍ਰਣ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਪਟਾਕੇ ਚਲਾ ਕੇ ਤੁਸੀਂ ਥੋੜੇ ਸਮੇਂ ਲਈ ਖ਼ੁਸ਼ੀ ਮਹਿਸੂਸ ਕਰਦੇ ਹੋ ਭਾਵ ਇਹਨਾਂ ਨਾਲ ਤੁਸੀ ਮਨੋਰੰਜਨ ਤਾਂ ਕਰਦੇ ਹੋ ਪਰ ਤੁਹਾਡੇ ਵਲੋਂ ਚਲਾਏ ਪਟਾਕੇ ਵਾਤਾਵਰਨ ਦੂਸ਼ਿਤ ਕਰਦੇ ਹਨ ਤੇ ਜਿਸ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ | ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਹੀ ਹਰੀ-ਭਰੀ ਦੀਵਾਲੀ ਮਨਾਇਆ ਕਰਨਗੇ | ਇਸ ਮੌਕੇ 'ਤੇ ਬੱਚਿਆਂ ਨੇ ਆਪਣੀਆਂ ਕਲਾ-ਕਿ੍ਤੀਆਂ ਦੁਆਰਾ ਜਮਾਤਾਂ ਦੀ ਸਜਾਵਟ ਕਰ ਕੇ ਰੰਗ ਬੰਨ੍ਹ ਦਿੱਤਾ | ਇਸ ਮੌਕੇ ਬੱਚਿਆਂ ਦੁਆਰਾ ਸਜਾਵਟੀ ਦੀਵੇ ਬਣਾਉਣ ਅਤੇ ਰੰਗੋਲੀ ਬਣਾਉਣ ਦੀ ਪ੍ਰਤੀਯੋਗਤਾ ਵੀ ਕਰਵਾਈ ਗਈ |