09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੀਂਗੋ ਮੰਡੀ ਦੇ ਕਈ ਪਿੰਡਾਂ ਵਿਚ ਮੀਂਹ ਹਨੇਰੀ ਨਾਲ ਆਏ ਗੜਿਆਂ ਨੇ ਦਾਣਾ ਮੰਡੀ ਤੇ ਖੇਤਾਂ ਵਿਚ ਕੀਤਾ ਫ਼ਸਲ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 05-11-2025
ਸੀਂਗੋ ਮੰਡੀ, 4 ਨਵੰਬਰ (ਲਕਵਿੰਦਰ ਸ਼ਰਮਾ)-ਅੱਜ ਬਾਅਦ ਦੁਪਹਿਰ ਕਰੀਬ 4 ਵਜੇ ਅਚਾਨਕ ਉਪ ਮੰਡਲ ਤਲਵੰਡੀ ਸਾਬੋ ਦੇ ਸੀਂਗੋ ਮੰਡੀ ਕਸਬੇ ਵਿਚ ਪੈਂਦੇ ਪਿੰਡ ਕਲਾਲਵਾਲਾ, ਨਥੇਹਾ, ਕੌਰੇਆਣਾ, ਮਿਰਜੇਆਣਾ ਵਿਚ ਆਈ ਤੇਜ਼ ਹਨ੍ਹੇਰੀ ਮੀਂਹ ਅਤੇ ਗੜਿਆਂ ਨੇ ਜਿੱਥੇ ਦਾਣਾ ਮੰਡੀਆਂ ਵਿਚ ਪਈ ਝੋਨੇ ਦੀ ਫ਼ਸਲ ਖ਼ਰਾਬ ਕਰ ਦਿੱਤੀ ਹੈ, ਉਥੇ ਹੀ ਖੇਤਾਂ ਵਿਚ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ | ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ | ਇਸ ਸੰਬੰਧੀ ਪਿੰਡ ਕੌਰੇਆਣਾ ਦੇ ਕਿਸਾਨ ਅੰਗਰੇਜ਼ ਸਿੰਘ ਤੇ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਅਚਾਨਕ ਆਏ ਮੀਂਹ ਹਨ੍ਹੇਰੀ ਅਤੇ ਗੜਿਆਂ ਨੇ ਕੋਰੇਆਣਾ ਵਿਚ ਜਿੱਥੇ ਡਿੱਗੇ ਤੇਜ਼ ਗੜਿਆਂ ਨੇ ਖੜ੍ਹੀ ਝੋਨੇ ਦੀ ਫ਼ਸਲ ਨੂੰ ਝਾੜ ਦਿੱਤਾ ਹੈ, ਜਿਸ ਨਾਲ ਪ੍ਰਤੀ ਏਕੜ 10-15 ਮਣ ਝੋਨਾ ਖੇਤ ਵਿਚ ਰੁਲ ਗਿਆ ਹੈ | ਉਧਰ ਗੁਰਪਾਲ ਸਿੰਘ ਪਿੰਡ ਕਲਾਲਵਾਲਾ ਨੇ ਦੱਸਿਆ ਕਿ ਜੋ ਤਾਜੀ ਕਣਕ ਦੀ ਫ਼ਸਲ ਬੀਜੀ ਗਈ ਸੀ ਉਹ ਕਰੰਡ ਹੋ ਗਈ ਹੈ ਤੇ ਅਨਾਜ ਮੰਡੀਆਂ ਵਿਚ ਵੀ ਝੋਨਾ ਭਿੱਜ ਗਿਆ ਹੈ | ਅੱਜ ਹੋਏ ਨੁਕਸਾਨ ਦਾ ਕਸਬੇ ਦੀ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਵੇਚਣ ਅਤੇ ਨਸ਼ਾ ਕਰਨ ਦੇ ਮਾਮਲੇ 'ਚ 2 ਔਰਤਾਂ ਸਮੇਤ 7 ਗਿ੍ਫ਼ਤਾਰ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ 'ਚ ਮਾਰੀਆਂ ਮੱਲਾਂ <br/>
Ad Position 24