09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਸ਼ਾ ਵੇਚਣ ਅਤੇ ਨਸ਼ਾ ਕਰਨ ਦੇ ਮਾਮਲੇ 'ਚ 2 ਔਰਤਾਂ ਸਮੇਤ 7 ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 05-11-2025
ਬਠਿੰਡਾ, 4 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ 'ਚ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ 2 ਔਰਤਾਂ ਸਮੇਤ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿੰਨ੍ਹਾਂ ਦੇ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ 'ਚ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪਹਿਲੇ ਮਾਮਲੇ 'ਚ ਸੀਆਈਏ ਦੇ ਸਹਾਇਕ ਥਾਣੇਦਾਰ ਵਿਸ਼ਨੂੰ ਦਾਸ ਨੇ ਦੱਸਿਆ ਕਿ ਉਹ ਪੁਲਿਸ ਟੀਮ ਦੇ ਨਾਲ ਗਸ਼ਤ ਕਰ ਰਹੇ ਸੀ, ਤਾਂ ਉਨ੍ਹਾਂ ਨੇ ਪਿੰਡ ਤਿਉਣਾ ਵਿਖੇ ਗੁਰਜੰਟ ਸਿੰਘ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿੱਲੋ ਅਫ਼ੀਮ ਬਰਾਮਦ ਹੋਈ ਹੈ | ਜਿਸ ਨੂੰ ਮੌਕੇ ਤੋਂ ਗਿ੍ਫ਼ਤਾਰ ਕਰਦੇ ਹੋਏ ਥਾਣਾ ਸਦਰ 'ਚ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਵਿਸ਼ਨੂੰ ਦਾਸ ਨੇ ਕਿਹਾ ਕਿ ਉਕਤ ਗੁਰਜੰਟ ਸਿੰਘ ਵਾਸੀ ਤਿਉਣਾ ਦਾ ਰਹਿਣ ਵਾਲਾ ਹੈ, ਜੋ ਕਿ ਅਫ਼ੀਮ ਵੇਚਣ ਦਾ ਕੰਮ ਕਰਦਾ ਸੀ, ਉਨ੍ਹਾਂ ਵਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ, ਕਿ ਉਹ ਅਫ਼ੀਮ ਕਿਸ ਤੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਨੂੰ ਵੇਚਦਾ ਸੀ | ਇਸੇ ਤਰ੍ਹਾਂ ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਗੋਲ ਡਿੱਗੀ ਲੇਬਰ ਚੌਂਕ ਬਠਿੰਡਾ ਕੋਲੋਂ ਦੋ ਲੜਕੇ ਅਤੇ ਦੋ ਔਰਤਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਕਿ ਨਸ਼ੇ ਦੀ ਹਾਲਤ 'ਚ ਝੂਲਦੇ ਹੋਏ ਦਿਖਾਈ ਦੇ ਰਹੇ ਸਨ | ਜਦੋਂ ਚਾਰਾਂ ਦਾ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚ ਡੋਪ ਟੈੱਸਟ ਕਰਵਾਇਆ ਤਾਂ ਡੋਪ ਟੈੱਸਟ ਪੋਜ਼ਟੀਵ ਆਇਆ ਹੈ | ਜਿੰਨ੍ਹਾਂ ਖ਼ਿਲਾਫ਼ ਥਾਣਾ ਕੋਤਵਾਲੀ 'ਚ ਮੁਕੱਦਮਾ ਦਰਜ ਕਰਦੇ ਹੋਏ ਬਾਦ 'ਚ ਬਰਜ਼ਮਾਨਤ ਰਿਹਾਅ ਕੀਤਾ ਗਿਆ ਹੈ | ਤੀਸਰੇ ਮਾਮਲੇ 'ਚ ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਰੇਲਵੇ ਕੁਆਟਰ ਬਠਿੰਡਾ ਤੋਂ ਗੋਰਵ ਕੁਮਾਰ ਵਾਸੀ ਪਰਸ ਰਾਮ ਨਗਰ ਅਤੇ ਅਜੇ ਕੁਮਾਰ ਵਾਸੀ ਜਨਤਾ ਨਗਰ ਨੂੰ ਗਿ੍ਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਦੋਵਾਂ ਦੇ ਖ਼ਿਲਾਫ਼ ਥਾਣਾ ਕੈਨਾਲ 'ਚ ਮੁਕੱਦਮਾ ਦਰਜ ਕਰਦੇ ਹੋਏ ਬਾਦ 'ਚ ਬਰਜ਼ਮਾਨਤ ਰਿਹਾਅ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੇਅਰ ਦੇ ਸਲਾਹਕਾਰ ਕੌਂਸਲਰ ਸ਼ਾਮ ਲਾਲ ਜੈਨ ਨੇ ਜਿੱਤੀ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ <br/> ਅਗਲੀ ਖ਼ਬਰ ਸੀਂਗੋ ਮੰਡੀ ਦੇ ਕਈ ਪਿੰਡਾਂ ਵਿਚ ਮੀਂਹ ਹਨੇਰੀ ਨਾਲ ਆਏ ਗੜਿਆਂ ਨੇ ਦਾਣਾ ਮੰਡੀ ਤੇ ਖੇਤਾਂ ਵਿਚ ਕੀਤਾ ਫ਼ਸਲ ਦਾ ਨੁਕਸਾਨ...
Ad Position 24