23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਤਲਵੰਡੀ ਸਾਬੋ ਜ਼ੋਨ 'ਚ ਅਕਾਲੀ ਦਲ ਸਭ ਤੋਂ ਵੱਡੀ ਪਾਰਟੀ ਬਣੀ, ਸੱਤਾਧਿਰ 'ਆਪ' ਦੂਜੇ ਅਤੇ ਕਾਂਗਰਸ ਤੀਜੇ ਨੰਬਰ 'ਤੇ <br/>

Ad Position 21
No active advertisement
ਅਕਾਲੀ ਦਲ ਦੇ ਇੱਕ ਜੇਤੂ ਉਮੀਦਵਾਰ ਦਾ ਮੂੰਹ ਮਿੱਠਾ ਕਰਵਾਉਂਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ |<br/> 19-12-2025

ਤਲਵੰਡੀ ਸਾਬੋ, 18 ਦਸੰਬਰ (ਰਣਜੀਤ ਸਿੰਘ ਰਾਜੂ)-14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਦੇ ਬੀਤੀ ਦੇਰ ਸ਼ਾਮ ਤੱਕ ਐਲਾਨੇ ਜਾਂਦੇ ਰਹੇ ਨਤੀਜਿਆਂ ਦੀ ਅੱਜ ਪ੍ਰਸ਼ਾਸਨ ਵਲੋਂ ਮੁਹੱਈਆ ਸੂਚੀ ਮੁਤਾਬਿਕ ਬਲਾਕ ਤਲਵੰਡੀ ਸਾਬੋ ਦੇ ਨਤੀਜਿਆਂ ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਿਆ ਹੈ ਜਦੋਂਕਿ ਸੱਤਾਧਿਰ ਆਮ ਆਦਮੀ ਪਾਰਟੀ ਦੂਜੇ ਅਤੇ ਕਾਂਗਰਸ ਤੀਜੇ ਨੰਬਰ ਤੇ ਰਹੇ | ਬੀਤੇ ਕੱਲ੍ਹ ਦੇਰ ਸ਼ਾਮ ਤੱਕ ਜਿੱਥੇ 19 ਬਲਾਕ ਸੰਮਤੀ ਅਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਐਲਾਨ ਦਿੱਤੇ ਗਏ ਸਨ ਉੱਥੇ ਦੇਰ ਰਾਤ ਬਾਕੀ 6 ਬਲਾਕ ਸੰਮਤੀ ਜ਼ੋਨਾਂ ਦੇ ਨਤੀਜੇ ਵੀ ਐਲਾਨ ਦਿੱਤੇ ਗਏ ਜਿਨ੍ਹਾਂ ਮੁਤਾਬਿਕ ਜ਼ੋਨ ਫੁੱਲੋਖਾਰੀ ਤੋਂ ਕਾਂਗਰਸ ਉਮੀਦਵਾਰ ਗੁਰਲਾਲ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਨੂੰ 389 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ,ਜ਼ੋਨ ਪੱਕਾ ਕਲਾਂ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਕੌਰ ਨੇ ਕਾਂਗਰਸ ਦੀ ਅਮਰਜੀਤ ਕੌਰ ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾਇਆ, ਸੇਖੂ ਜ਼ੋਨ ਤੋਂ 'ਆਪ' ਦੇ ਗੁਰਪ੍ਰੀਤ ਸਿੰਘ ਨੇ ਕਾਂਗਰਸ ਦੇ ਬਿੰਦਰ ਸਿੰਘ ਨੂੰ 81 ਵੋਟਾਂ ਨਾਲ ਹਰਾਇਆ,ਜ਼ੋਨ ਗੁਰੂਸਰ ਜਗਾ ਤੋਂ 'ਆਪ' ਦੀ ਜਸਵਿੰਦਰ ਕੌਰ ਨੇ ਕਾਂਗਰਸ ਦੀ ਮਨਪ੍ਰੀਤ ਕੌਰ ਨੂੰ 226 ਵੋਟਾਂ ਦੇ ਫ਼ਰਕ ਨਾਲ ਹਰਾਇਆ,ਮੱਲਵਾਲਾ ਜ਼ੋਨ ਤੋਂ ਅਕਾਲੀ ਦਲ ਦੇ ਬਿੱਕਰ ਸਿੰਘ ਨੂੰ ਜੇਤੂ ਐਲਾਨਿਆ ਗਿਆ ਜਦੋਂਕਿ ਰਾਮਸਰਾ ਜ਼ੋਨ ਤੋਂ ਅਕਾਲੀ ਉਮੀਦਵਾਰ ਸੁਖਪ੍ਰੀਤ ਕੌਰ ਨੇ ਕਾਂਗਰਸ ਦੀ ਮਾਇਆ ਦੇਵੀ ਨੂੰ 170 ਵੋਟਾਂ ਨਾਲ ਹਰਾਇਆ ਤੇ ਇਸ ਜ਼ੋਨ ਚ ਸੱਤਾਧਿਰ 'ਆਪ' ਤੀਜੇ ਨੰਬਰ 'ਤੇ ਰਹੀ | ਸਾਰੇ ਚੋਣ ਨਤੀਜਿਆਂ ਦੇ ਸਾਹਮਣੇ ਆਉਣ ਬਾਅਦ ਬਲਾਕ ਤਲਵੰਡੀ ਸਾਬੋ ਚ ਦੋ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਅਤੇ 10 ਬਲਾਕ ਸੰਮਤੀ ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ (ਬ) ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਿਆ ਜਦੋਂਕਿ ਇੱਕ ਜ਼ਿਲ੍ਹਾ ਪ੍ਰੀਸ਼ਦ ਅਤੇ 9 ਬਲਾਕ ਸੰਮਤੀ ਸੀਟਾਂ ਨਾਲ ਸੱਤਾਧਿਰ 'ਆਪ' ਦੂਜੇ ਅਤੇ 6 ਬਲਾਕ ਸੰਮਤੀ ਸੀਟਾਂ ਨਾਲ ਕਾਂਗਰਸ ਨੂੰ ਤੀਜੇ ਨੰਬਰ ਤੇ ਸਬਰ ਕਰਨਾ ਪਿਆ | ਅਮਨ ਅਮਾਨ ਨਾਲ ਵੋਟਾਂ ਦੀ ਗਿਣਤੀ ਦੇਰ ਰਾਤ ਸਿਰੇ ਚੜ੍ਹ ਜਾਣ ਤੇ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ ਉੱਥੇ ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਚੋਣ ਮੁਹਿੰਮ ਚਲਾਉਣ ਵਾਲੇ ਸਾਰੇ ਅਕਾਲੀ ਆਗੂਆਂ ਦੇ ਵਰਕਰਾਂ ਦਾ ਵੀ ਸ਼ੁਕਰੀਆ ਅਦਾ ਕੀਤਾ | ਨਤੀਜਿਆਂ ਸਬੰਧੀ ਕਿਸੇ ਹੋਰ ਸਿਆਸੀ ਆਗੂ ਦੀ ਪ੍ਰਤੀਕਿ੍ਆ ਅਜੇ ਤੱਕ ਸਾਹਮਣੇ ਨਹੀ ਆਈ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਜਿਉਂਦ ਤੋਂ 'ਆਪ' ਦੇ ਜੇਤੂ ਉਮੀਦਵਾਰ ਗੁਰਵਿੰਦਰ ਸਿੰਘ ਬੱਲੋ ਦੇ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਇਆ <br/> ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੜ੍ਹਤ 'ਆਪ' ਤੇ ਕਾਂਗਰਸ ਪੱਛ...
Ad Position 24