31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮੰਡੇਰ ਵਿਖੇ ਗੁਰਮਤਿ ਸਮਾਗਮ 10 ਤੋਂ

Ad Position 21
No active advertisement
ਅਜੀਤ ਡੈਸਕ 24-12-2025
ਬਰੇਟਾ, 23 ਦਸੰਬਰ (ਪਾਲ ਸਿੰਘ ਮੰਡੇਰ)- ਸੰਤ ਬਾਬਾ ਅਤਰ ਸਿੰਘ ਦੇ ਚਰਨ ਸੇਵਕ ਸੰਤ ਬਾਬਾ ਰਾਮ ਸਿੰਘ ਦੀ 84ਵੀਂ ਬਰਸੀ ਦੇ ਸਬੰਧ 'ਚ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰ ਬਾਬਾ ਕਰਮਜੀਤ ਸਿੰਘ ਨੇ ਦੱਸਿਆ ਕਿ 10 ਜਨਵਰੀ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ | ਇਸ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | 11 ਜਨਵਰੀ ਨੂੰ ਅਕਾਲ ਅਕਾਦਮੀ ਮੰਡੇਰ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ, ਭਾਈ ਸ਼ਿੰਗਾਰਾ ਸਿੰਘ ਸਾਜਨ, ਅਨਾਹਦ ਬਾਣੀ ਢਾਡੀ ਜਥਾ ਗੁਰਦੁਆਰਾ ਬੜੂ ਸਾਹਿਬ, ਢਾਡੀ ਜਥਾ ਭਾਈ ਗੁਰਦੀਪ ਸਿੰਘ ਦੀਪਕ ਅਤੇ ਭਾਈ ਬਲਦੇਵ ਸਿੰਘ ਲੌਂਗੋਵਾਲ ਬੀਬੀਆਂ ਦੇ ਜਥੇ ਵਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਜਾਣਗੀਆਂ | 12 ਜਨਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਪ੍ਰਧਾਨ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਗੁਰਮਤਿ ਬਚਨਾਂ ਦੀ ਸਾਂਝ ਪਾਈ ਜਾਵੇਗੀ | ਸੰਤ ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਸੰਤ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ ਅਤੇ ਬਾਬਾ ਬੂਟਾ ਸਿੰਘ ਗੁਰਥੜੀ ਵਾਲੇ ਕਥਾ ਕੀਰਤਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ 1850 ਬੋਰੀਆਂ ਝੋਨਾ ਭੇਜਿਆ <br/> ਅਗਲੀ ਖ਼ਬਰ ਵੈਟਰਨਰੀ ਡਾਕਟਰਾਂ ਵਲੋਂ ਜ਼ਿਲ੍ਹਾ ਪੱਧਰੀ ਧਰਨਾ ਸ਼ੁਰੂ, ਵੈਟਰਨਰੀ ਸੇਵਾਵਾਂ ਮੁਕੰਮਲ ਤੌਰ 'ਤੇ ਠੱਪ
Ad Position 24