05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਭੇਜਿਆ ਟਰੱਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਬਠਿੰਡਾ, 25 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਾਡੇਸ਼ਨ ਬਠਿੰਡਾ ਵਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਕੰਬਲ, ਗਰਮ ਸ਼ਾਲ, ਜੈਕਿਟ ਅਤੇ ਜੁਰਾਬਾਂ ਦੇ ਸਮਾਨ ਦਾ ਇਕ ਟਰੱਕ ਵਿਰਾਸਤੀ ਪਿੰਡ ਜੈਪਾਲ ਗੜ੍ਹ, ਪਿੱਛੇ ਖੇਡ ਸਟੇਡੀਅਮ ਬਠਿੰਡਾ ਤੋਂ ਭੇਜਿਆ ਗਿਆ, ਜਿਸ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਝੰਡੀ ਦੇ ਕੇ ਰਵਾਨਾ ਕੀਤਾ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੇਅਰ ਨਗਰ ਨਿਗਮ ਬਠਿੰਡਾ ਪਦਮਜੀਤ ਸਿੰਘ ਮਹਿਤਾ ਅਤੇ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਵੀ ਹਾਜ਼ਰ ਸਨ¢ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸੰਸਥਾ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਸੰਸਥਾ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ¢ ਸਟੇਜ ਸਕੱਤਰ ਦੀ ਭੂਮਿਕਾ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਬਾਖੂਬੀ ਨਿਭਾਈ¢ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡੀ.ਸੀ. ਰਾਜੇਸ਼ ਧੀਮਾਨ, ਮੇਅਰ ਮਹਿਤਾ ਅਤੇ ਚੇਅਰਮੈਨ ਨੀਲ ਗਰਗ ਨੇ ਸੰਸਥਾ ਦੇ ਮੈਂਬਰਾਂ ਵਲੋਂ 3 ਲੱਖ ਰੁਪਏ ਦੀ ਰਾਹਤ ਸਮੱਗਰੀ ਦਾ ਟਰੱਕ ਹੜ੍ਹ ਪੀੜ੍ਹਤਾਂ ਲਈ ਭੇਜਣ ਦੀ ਸ਼ਲਾਘਾਂ ਕੀਤੀ¢ ਇਸ ਮੌਕੇ ਇੰਦਰਜੀਤ ਸਿੰਘ, ਰਾਮ ਪ੍ਰਕਾਸ਼ ਗੋਨਿਆਣਾ, ਗੁਰਅਵਤਾਰ ਸਿੰਘ ਗੋਗੀ, ਸੁਖਦੇਵ ਸਿੰਘ ਗਰੇਵਾਲ, ਜਗਤਾਰ ਸਿੰਘ ਭੰਗੂ, ਬਲਦੇਵ ਸਿੰਘ ਚਹਿਲ, ਜਗਜੀਤ ਸਿੰਘ ਧਨੌਲਾ, ਡੀਸੀ ਸ਼ਰਮਾ, ਗੁਰਮੀਤ ਸਿੰਘ ਸਿੱਧੂ, ਜਸਵੰਤ ਸਿੰਘ ਬਰਾੜ, ਗੁਰਤੇਜ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਵਿਰਾਸਤੀ ਲੋਈ ਅਤੇ ਗੁਲਦਸਤੇ ਦੇਕੇ ਸਨਮਾਨਿਤ ਕੀਤਾ¢ ਫਾਊਾਡੇਸ਼ਨ ਵਲੋਂ ਰਾਹਤ ਸਮੱਗਰੀ ਫਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਬਾਰਡਰ ਦੇ ਨੇੜਲੇ ਪਿੰਡਾਂ ਗੱਟੀ ਰਾਜੋ ਕੇ, ਰਾਜੋਕੇ ਅਤੇ ਭੱਖੜਾ ਪਿੰਡ ਦੇ ਨੇੜੇ ਢਾਣੀਆਂ ਵਿਚ ਵੰਡੀ ਗਈ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਉਮੇਸ਼ ਗੋਗੀ ਕੌਂਸਲਰ, ਆਤਮਾ ਸਿੰਘ ਚਹਿਲ, ਜਸਪ੍ਰੀਤ ਸਿੰਘ ਬਰਾੜ, ਹਰਮੰਦਰ ਸਿੰਘ ਮਾਸਟਰ, ਰਾਜਵਿੰਦਰ ਸਿੰਘ ਸੰਧੂ, ਸਲੀਮ ਮੁਹੰਮਦ, ਮੋਹਨ ਸਿੰਘ ਬੀਬੀ ਵਾਲਾ, ਜਗਤੇਸ਼ਵੀਰ ਸਿੰਘ, ਰਾਜ ਕੁਮਾਰ ਸ਼ਰਮਾ, ਜਸਵਿੰਦਰ ਗੋਨਿਆਣਾ, ਮਦਨ ਲਾਲ, ਰਾਣਾ ਕਰਨ ਮਲਵਈ ਗਿੱਧਾ, ਜਰਨੈਲ ਸਿੰਘ ਵਿਰਕ ਤੋਂ ਇਲਾਵਾ ਬੀਬੀ ਸੁਰਿੰਦਰ ਕੌਰ ਰਿਟਾਇਰਡ ਲੈਕਚਰਾਰ, ਗੁਰਪ੍ਰੀਤ ਕੌਰ ਸਿੱਧੂ, ਬੀਬੀ ਗੁਰਬਖਸ਼ ਕੌਰ, ਬੀਬੀ ਗੁਰਦੀਪ ਕੌਰ ਰੀਤੂ ਸਵੇਰਾ, ਰਾਜਦੇਵ ਕੌਰ ਮੋਹਣੀ, ਰੀਤੂ ਚੌਧਰੀ, ਬੀਬੀ ਸ਼ਿੰਦਰਪਾਲ ਕੌਰ ਰਿਟਾਇਰਡ ਕਾਨੂਗੋ, ਬੀਬੀ ਸੁਰਿੰਦਰ ਕੌਰ ਆਰੋ ਵਾਲੇ, ਮਨਜੀਤ ਕੌਰ ਤੱਗੜ, ਸੁਰਜੀਤ ਕੌਰ ਹਾਜੀ ਰਤਨ ਅਤੇ ਅਮਰਜੀਤ ਕੌਰ ਬੱਲਾ ਰਾਮ ਨਗਰ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਡਿਫਰੈਂਟ ਕਾਨਵੈਂਟ ਸਕੂਲ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ <br/> ਅਗਲੀ ਖ਼ਬਰ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ
Ad Position 24