05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭੈਣੀਬਾਘਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਦਾ ਦੌਰਾ

ਬੁਢਲਾਡਾ, 5 ਸਤੰਬਰ (ਰਾਹੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀਬਾਘਾ ਦੇ ਵਿਦਿਆਰਥੀਆਂ ਵਲੋਂ ਜੀ. ਆਈ.

Ad Position 21
repet_subhas-goyals [Copy P29]
ਫਤਿਹ ਸਿੰਘ ਪਿਤਾ : ਸੁਖਵਿੰਦਰ ਸਿੰਘ ਮਾਤਾ : ਕਮਲਪ੍ਰੀਤ ਕੌਰ ਵਾਸੀ : ਮਾਨਸਾ 06-09-2026
ਬੁਢਲਾਡਾ, 5 ਸਤੰਬਰ (ਰਾਹੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀਬਾਘਾ ਦੇ ਵਿਦਿਆਰਥੀਆਂ ਵਲੋਂ ਜੀ. ਆਈ. ਐਮ. ਟੀ. ਕਾਲਜ ਬੁਢਲਾਡਾ ਵਿਖੇ ਵਿਸ਼ੇਸ਼ ਕੈਂਪਸ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ’ਚ ਲੋੜੀਂਦੀਆਂ ਵਿਹਾਰਕ ਤੇ ਰੁਜ਼ਗਾਰ ਮੁਖੀ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪਸ ਵਿਜ਼ਿਟ ਦੌਰਾਨ ਵਿਦਿਆਰਥੀਆਂ ਨੇ ਬਿਊਟੀ ਐਂਡ ਵੈਲਨੈਸ ਲੈਬ, ਬਿਊਟੀ ਕੇਅਰ, ਸਕਿਨ ਕੇਅਰ, ਹੇਅਰ ਕੇਅਰ, ਨੇਲ ਕੇਅਰ, ਮੈਨੀਕੇਅਰ ਤੇ ਪੈਡੀਕੇਅਰ ਨਾਲ ਸਬੰਧਿਤ ਵੱਖ-ਵੱਖ ਪ੍ਰੈਕਟੀਕਲ ਕਰਵਾਏ ਗਏ। ਕਾਲਜ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ’ਚ ਸਿਰਫ਼ ਅਕਾਦਮਿਕ ਸਿੱਖਿਆ ਹੀ ਕਾਫ਼ੀ ਨਹੀਂ, ਸਗੋਂ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਸਕਿੱਲ ਡਿਵੈਲਪਮੈਂਟ ਵੀ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਡਾ. ਰੇਖਾ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਵਿਕਲਪਾਂ ਨੂੰ ਨੇੜਿਉਂ ਸਮਝਣ ਤੇ ਭਵਿੱਖ ਲਈ ਸਹੀ ਦਿਸ਼ਾ ਚੁਣਨ ਵਿੱਚ ਸਹਾਇਕ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਚੇਲਾ ਕਾਲਜ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਅਫ਼ੀਮ ਸਮੇਤ ਇਕ ਵਿਅਕਤੀ ਕਾਬੂ
Ad Position 24