05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਟਾਵਰ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ 3 ਵਿਅਕਤੀ ਗਿ੍ਫ਼ਤਾਰ, 3 ਟਾਵਰ ਕਾਰਡ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਬਠਿੰਡਾ, 25 ਦਸੰਬਰ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਟਾਵਰਾਂ ਵਿਚੋਂ ਸਾਮਾਨ ਚੋਰੀ ਕਰਨ ਦੇ ਆਦੀ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ 3 ਟਾਵਰ ਕਾਰਡ ਬਰਾਮਦ ਕਰ ਲਏ ਗਏ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਾਜਵੰਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੁਖ਼ਬਰੀ ਦੇ ਆਧਾਰ 'ਤੇ ਟਾਵਰਾਂ ਵਿਚੋਂ ਸਾਮਾਨ ਚੋਰੀ ਕਰਨ ਦੇ ਆਦੀ ਵਿਅਕਤੀਆਂ ਸ਼ਮਿੰਦਰ ਸਿੰਘ ਉਡਾਂਗ, ਕੁਲਵੀਰ ਸਿੰਘ ਗਿੱਦੜਬਾਹਰ, ਕਾਲਾ ਸਿੰਘ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ 'ਤੇ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਇਨ੍ਹਾਂ ਤਿੰਨੋਂ ਵਿਅਕਤੀਆਂ ਨੂੰ ੂ ਬਾਦਲ ਰੋਡ ਤੋਂ ਗਿ੍ਫ਼ਤਾਰ ਕਰਕੇ 3 ਟਾਵਰ ਕਾਰਡ ਕੀਮਤ 45000 ਬਰਾਮਦ ਕਰ ਲਏ ਗਏ, ਜਿਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਨਾਮਾਲੂਮ 'ਤੇ ਮਾਮਲਾ ਦਰਜ ਅਗਲੀ ਖ਼ਬਰ ਡਿਫਰੈਂਟ ਕਾਨਵੈਂਟ ਸਕੂਲ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ <br/>
Ad Position 24