05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੇ ਦੂਜੇ ਦਿਨ ਸੋਸ਼ਲ ਮੀਡੀਆ ਦੇ ਰੋਲ ਬਾਰੇ ਹੋਈ ਵਿਚਾਰ ਚਰਚਾ <br/>

Ad Position 21
No active advertisement
ਅਜੀਤ ਡੈਸਕ 27-12-2025
ਬਠਿੰਡਾ, 26 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਠਵੇਂ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੇ ਦੂਜੇ ਦਿਨ ਸੋਸ਼ਲ ਮੀਡੀਆ ਦੇ ਰੋਲ ਬਾਰੇ ਹੋਈ ਵਿਚਾਰ ਚਰਚਾ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਏ ਕਿ ਸੋਸ਼ਲ ਮੀਡੀਆ ਵਿਚਾਰਕ ਆਜ਼ਾਦੀ ਦਾ ਧਰੁਵੀਕਰਨ ਕਰਦਾ ਹੋਇਆ ਦੋ ਵਿਰੋਧੀ ਧੜੇ ਪੈਦਾ ਕਰਦਾ ਹੈ, ਜਿਸ ਵਿਚੋਂ ਅਸਹਿਣਸ਼ੀਲਤਾ ਅਤੇ ਕੱਟੜਤਾ ਵਧਦੀ ਫੁਲਦੀ ਹੈ¢ 'ਸੋਸ਼ਲ ਮੀਡੀਆ: ਬਿਰਤਾਂਤ, ਟਰੋਲਿੰਗ ਅਤੇ ਸਮਾਜ ਵਿਗਿਆਨ ਵਿਸ਼ੇ' ਤੇ ਚਰਚਾ ਕਰਦਿਆਂ ਮਨੋਵਿਗਿਆਨੀ ਡਾ. ਅਨਿਰੁਧ ਕਾਲਾ ਨੇ ਕਿਹਾ ਕਿ ਸੋਸ਼ਲ ਮੀਡੀਆ ਵਿਅਕਤੀ ਨੂੰ ਨਿੱਜੀ ਸਪੇਸ ਦਿੰਦਾ ਹੋਇਆ ਉਸ ਦੀ ਵਿਚਾਰਕ ਸ਼ਕਤੀ ਨੂੰ ਸੀਮਤ ਕਰਦਾ ਹੈ¢ ਨਾਮਵਰ ਪੱਤਰਕਾਰ ਸ਼ਿਵਇੰਦਰ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਝੂਠੀ ਬਿਰਤਾਂਤ ਉਸਾਰੀ ਕਰਕੇ ਲੋਕ ਚੇਤਨਾ ਨੂੰ ਲੋਕਾਂ ਖਿਲਾਫ ਹੀ ਵਰਤਿਆ ਜਾ ਰਿਹਾ ਹੈ¢ ਪੰਜਾਬ-ਹਰਿਆਣਾ ਹਾਈਕੋਰਟ ਦੀ ਵਕੀਲ ਅਮਨਦੀਪ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਘੱਟ ਗਿਣਤੀਆਂ, ਔਰਤਾਂ, ਦਲਿਤ ਅਤੇ ਧਰਮ ਨਿਰਪੱਖ ਧਿਰਾਂ ਸਭ ਤੋਂ ਵਧ ਟਰੋਲਿੰਗ ਦਾ ਸ਼ਿਕਾਰ ਬਣਦੀਆਂ ਹਨ¢ ਕਾਨੂੰਨ ਅਤੇ ਪੁਲਿਸ ਵੀ ਇਨ੍ਹਾਂ ਪੀੜਤਾਂ ਦੀ ਕੋਈ ਸੁਰੱਖਿਆ ਨਹੀਂ ਕਰਦੇ¢ ਸੈਸ਼ਨ ਦਾ ਸੰਚਾਲਨ ਡਾ. ਨੀਤੂ ਨੇ ਕੀਤਾ¢ ਸੈਸ਼ਨ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਵਿਦਵਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਸਰੋਕਾਰਾਂ ਪ੍ਰਤੀ ਸੰਵਾਦ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦਾ ਮੁੱਖ ਉਦੇਸ਼ ਹੈ¢ ਦੂਜੇ ਸੈਸ਼ਨ ਵਿਚ ਪੰਜਾਬੀ ਨਾਵਲ ਅਤੇ ਖੇਤੀ ਸੰਕਟ: ਬੀਤੇ ਡੇਢ ਦਹਾਕੇ ਦੀ ਬਿਰਤਾਂਤਕ ਪੇਸ਼ਕਾਰੀ ਵਿਸ਼ੇ 'ਤੇ ਵਿਚਾਰ ਚਰਚਾ ਵਿਚ ਨਾਵਲਕਾਰ ਬਲਬੀਰ ਪਰਵਾਨਾ, ਜੇ. ਬੀ. ਸੇਖੋਂ, ਡਾ. ਸੁਰਜੀਤ ਬਰਾੜ ਅਤੇ ਜਸਪਾਲ ਮਾਨਖੇੜਾ ਨੇ ਹਿੱਸਾ ਲਿਆ¢ ਇਸ ਦੌਰਾਨ ਪੰਜਾਬੀ ਨਾਵਲ ਵਿਚ ਖੇਤੀ ਦੇ ਵਿਭਿੰਨ ਸੰਕਟਾਂ ਪ੍ਰਤੀ ਗੱਲਬਾਤ ਕਰਦਿਆਂ ਇਹ ਤੱਥ ਸਾਹਮਣੇ ਆਏ ਕਿ ਪੰਜਾਬੀ ਨਾਵਲ ਵਿਚ ਮੱਧਵਰਗੀ ਕਿਸਾਨੀ ਦੇ ਨਵੀਨ ਸੰਕਟਾਂ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨ ਔਰਤਾਂ, ਵਾਤਾਵਰਨ ਅਤੇ ਬਦਲਵੇਂ ਖੇਤੀ ਮਾਡਲਾਂ ਦੀ ਗੱਲ ਬਹੁਤ ਸੀਮਤ ਰੂਪ ਵਿਚ ਹੀ ਹੋ ਰਹੀ ਹੈ¢ ਇਸ ਮੌਕੇ ਲੇਖਕ ਅਲਫ਼ਾਜ ਦੁਆਰਾ ਸੰਪਾਦਿਤ ਕਿਸਾਨੀ ਅੰਦੋਲਨ ਨਾਲ ਸੰਬੰਧਿਤ

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਨਿਗਮ ਦੀ ਨਵੀਂ ਵਾਰਡਬੰਦੀ ਗੈਰ-ਸਪੱਸ਼ਟ ਤੇ ਗੁੰਮਰਾਹ ਕਰਨ ਵਾਲੀ-ਸਰੂਪ ਚੰਦ ਸਿੰਗਲਾ <br/> ਅਗਲੀ ਖ਼ਬਰ ਦੋ ਦਹਾਕੇ ਬਾਅਦ ਨਵਿਆਈ ਸੜਕ ਅੱਧ-ਵਿਚਕਾਰ ਲਟਕੀ
Ad Position 24
No active advertisement