05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਠਿੰਡਾ ਨਿਗਮ ਦੀ ਨਵੀਂ ਵਾਰਡਬੰਦੀ ਗੈਰ-ਸਪੱਸ਼ਟ ਤੇ ਗੁੰਮਰਾਹ ਕਰਨ ਵਾਲੀ-ਸਰੂਪ ਚੰਦ ਸਿੰਗਲਾ <br/>

Ad Position 21
No active advertisement
ਅਜੀਤ ਡੈਸਕ 27-12-2025
ਬਠਿੰਡਾ, 26 ਦਸੰਬਰ (ਅੰਮਿ੍ਤਪਾਲ ਸਿੰਘ ਵਲ•ਾਣ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ•ਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾਂ ਸੋਚ-ਵਿਚਾਰ ਅਤੇ ਬਿਨ•ਾਂ ਲੋਕਾਂ ਨੂੰ ਭਰੋਸੇ ਵਿਚ ਲਏ ਵਾਰਡਬੰਦੀ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ, ਜੋ ਪੂਰੀ ਤਰ•ਾਂ ਗੈਰ-ਸਪੱਸ਼ਟ ਅਤੇ ਗੁੰਮਰਾਹ ਕਰਨ ਵਾਲੀ ਹੈ¢ ਉਹ ਵਾਰਡਬੰਦੀ ਦੀਆਂ ਉਲਝਣਾਂ ਸੰਬੰਧੀ ਨਿਗਮ ਅਧਿਕਾਰੀਆਂ ਨੂੰ ਮਿਲਣ ਆਏ ਸਨ | ਸਿੰਗਲਾ ਨੇ ਕਿਹਾ ਕਿ ਨੋਟੀਫ਼ਿਕੇਸ਼ਨ ਵਿਚ ਨਾ ਤਾਂ ਵਾਰਡਾਂ ਦੀਆਂ ਹੱਦਾਂ ਸਪੱਸ਼ਟ ਦਰਸਾਈਆਂ ਗਈਆਂ ਹਨ ਅਤੇ ਨਾ ਹੀ ਆਬਾਦੀ ਦੇ ਅਧਾਰ 'ਤੇ ਵੰਡ ਬਾਰੇ ਕੋਈ ਠੋਸ ਜਾਣਕਾਰੀ ਦਿੱਤੀ ਗਈ ਹੈ¢ ਹਾਲਾਤ ਇਹ ਹਨ ਕਿ ਲੋਕ ਆਪਣੇ ਵਾਰਡ ਦੀ ਪਹਿਚਾਣ ਤੱਕ ਨਹੀਂ ਕਰ ਪਾ ਰਹੇ, ਜਿਸ ਕਾਰਨ ਆਮ ਨਾਗਰਿਕਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ¢ ਉਨ•ਾਂ ਦੋਸ਼ ਲਗਾਇਆ ਕਿ ਇਹ ਸਾਰੀ ਕਾਰਵਾਈ ਸਿਆਸੀ ਲਾਭ ਹਾਸਲ ਕਰਨ ਲਈ ਕੀਤੀ ਗਈ ਹੈ, ਤਾਂ ਜੋ ਚੋਣਾਂ ਤੋਂ ਪਹਿਲਾਂ ਵਾਰਡਾਂ ਨਾਲ ਛੇੜਛਾੜ ਕਰਕੇ ਆਪਣੀ ਮਨਮਰਜ਼ੀ ਦੇ ਨਤੀਜੇ ਲਏ ਜਾ ਸਕਣ¢ ਇਹ ਸਿਰਫ਼ ਸ਼ਹਿਰ ਦੀ ਪ੍ਰਸ਼ਾਸਕੀ ਵਿਵਸਥਾ ਨਾਲ ਖਿਲਵਾੜ ਨਹੀਂ, ਸਗੋਂ ਲੋਕਤੰਤਰ ਦੀਆਂ ਮੱੁਢਲੀਆਂ ਕਦਰਾਂ 'ਤੇ ਸਿੱਧਾ ਹਮਲਾ ਹੈ¢ ਜ਼ਿਲ•ਾ ਪ੍ਰਧਾਨ ਨੇ ਕਿਹਾ ਕਿ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਜਦੋਂ ਲੋਕ ਅਧਿਕਾਰੀਆਂ ਕੋਲ ਸਪੱਸ਼ਟੀਕਰਨ ਲਈ ਜਾਂਦੇ ਹਨ, ਤਾਂ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਸਹੀ ਜਵਾਬ ਦੇਣ ਨੂੰ ਤਿਆਰ ਨਹੀਂ¢ ਉਨ•ਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਅਧੂਰੇ, ਗਲਤ ਅਤੇ ਉਲਝਣ ਭਰੇ ਨੋਟੀਫ਼ਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਸਾਰੇ ਪੱਖਾਂ ਨਾਲ ਸਲਾਹ-ਮਸ਼ਵਰਾ ਕਰਕੇ ਆਬਾਦੀ, ਭੂਗੋਲ ਅਤੇ ਪ੍ਰਸ਼ਾਸਕੀ ਸੁਵਿਧਾਵਾਂ ਨੂੰ ਧਿਆਨ ਵਿਚ ਰੱਖਦਿਆਂ ਨਵੀਂ ਵਾਰਡਬੰਦੀ ਤਿਆਰ ਕੀਤੀ ਜਾਵੇ¢ ਇਸ ਦੇ ਨਾਲ-ਨਾਲ ਨਵੀਂ ਸੂਚੀ ਜਾਰੀ ਕਰਨ ਤੋਂ ਪਹਿਲਾਂ ਉਸ ਨੰੂ ਪੂਰੀ ਤਰ•ਾਂ ਸਪੱਸ਼ਟ ਅਤੇ ਜਨਤਾ ਲਈ ਸਮਝਣਯੋਗ ਬਣਾਇਆ ਜਾਵੇ¢ ਸਿੰਗਲਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਉਲਝਣ ਨੂੰ ਨਜ਼ਰਅੰਦਾਜ਼ ਕਰਦਿਆਂ ਇਹ ਵਾਰਡਬੰਦੀ ਵਾਪਸ ਨਾ ਲਈ, ਤਾਂ ਭਾਜਪਾ ਸ਼ਹਿਰ ਵਾਸੀਆਂ ਨਾਲ ਮਿਲ ਕੇ ਸੜਕਾਂ 'ਤੇ ਉਤਰ ਕੇ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ¢

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਡੇਢ ਮਹੀਨਾ ਪਹਿਲਾਂ ਹੋਏ ਦੂਹਰੇ ਕਤਲ ਮਾਮਲੇ 'ਚ ਦੋ ਹੋਰ ਗਿ੍ਫ਼ਤਾਰ <br/> ਅਗਲੀ ਖ਼ਬਰ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੇ ਦੂਜੇ ਦਿਨ ਸੋਸ਼ਲ ਮੀਡੀਆ ਦੇ ਰੋਲ ਬਾਰੇ ਹੋਈ ਵਿਚਾਰ ਚਰਚਾ <br/>
Ad Position 24
No active advertisement