ਬਠਿੰਡਾ ਪੁਲਿਸ ਵਲੋਂ ਡੇਢ ਮਹੀਨਾ ਪਹਿਲਾਂ ਹੋਏ ਦੂਹਰੇ ਕਤਲ ਮਾਮਲੇ 'ਚ ਦੋ ਹੋਰ ਗਿ੍ਫ਼ਤਾਰ <br/>
ਅਜੀਤ ਡੈਸਕ
27-12-2025
ਮਹਾਂਵੀਰ ਤੇ ਸ਼ਿਵਮ ਦੇ ਕਤਲ ਮਾਮਲੇ ਦੇ ਸਾਰੇ ਦੋਸ਼ੀ ਗਿ੍ਫ਼ਤਾਰ
ਐੱਸ.ਪੀ. ਸਿਟੀ ਨੇ ਦੱਸਿਆ ਕਿ ਛੱਠ ਪੂਜਾ ਮੌਕੇ ਮਹਾਂਵੀਰ ਪਾਸਵਾਨ ਵਾਸੀ ਅਜੀਤ ਰੋਡ ਬਠਿੰਡਾ ਦੇ ਹੋਏ ਕਤਲ ਮਾਮਲੇ ਲਖਵਿੰਦਰ ਰਾਮ ਨੂੰ ਮੌਕੇ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ, ਜਦਕਿ ਮਨੋਜ ਕੁਮਾਰ ਵਾਸੀ ਬੈਂਕ ਸਾਈਡ ਮਾਲਵਾ ਕਾਲਜ ਬਠਿੰਡਾ ਦੀ ਗਿ੍ਫ਼ਤਾਰੀ ਤਾਮਿਲਨਾਡੂ ਤੋਂ ਕੀਤੀ ਗਈ ਸੀ | ਮਨੋਜ ਤੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਮਹਾਂਵੀਰ ਦੇ ਕਤਲ ਸਮੇਂ ਉਨ੍ਹਾਂ ਨਾਲ ਕਰਨ ਵਾਸੀ ਪਿੰਡ ਓਲੋਲੀ ਜ਼ਿਲ੍ਹਾ ਖਗੜੀਆ (ਬਿਹਾਰ), ਸੁਖਪ੍ਰੀਤ ਸਿੰਘ ਉਰਫ਼ ਚੋੋਚੋ ਵਾਸੀ ਬਠਿੰਡਾ, ਪਿ੍ੰਸ ਭਈਆ ਵਾਸੀ ਧੋਬੀਆਣਾ ਬਸਤੀ ਬਠਿੰਡਾ ਵੀ ਸ਼ਾਮਿਲ ਸਨ | ਇਸ ਕਰਕੇ ਪਿ੍ੰਸ ਭਈਆ, ਜੋ ਕਿ ਜੇਲ੍ਹ 'ਚ ਬੰਦ ਸੀ, ਨੂੰ ਪ੍ਰੋਡੰਕਸ਼ਨ ਵਾਰੰਟ 'ਤੇ ਲਿਆ ਕੇ ਉਸ ਦੀ ਗਿ੍ਫ਼ਤਾਰੀ ਪਾਈ ਗਈ ਹੈ | ਜਦਕਿ ਕਰਨ ਵਾਸੀ ਪਿੰਡ ਓਲੋਲੀ ਨੂੰ ਉੱਤਰਾਖੰਡ ਤੋਂ ਫੜਿਆ ਹੈ | ਇਸੇ ਤਰ੍ਹਾਂ ਸ਼ਿਵਮ ਦੇ ਕਤਲ ਮਾਮਲੇ ਵਿਚ ਅਨੁਜ ਕੁਮਾਰ ਵਾਸੀ ਬੇਅੰਤ ਨਗਰ ਬਠਿੰਡਾ ਨੂੰ ਬੀਕਾਨੇਰ ਤੋਂ, ਸੰਨੀ ਕਾਲਾ ਨੂੰ ਮੋਹਾਲੀ ਤੋਂ, ਅਭਿਸ਼ੇਕ ਮੁਰਗਾ ਨੂੰ ਬਠਿੰਡਾ, ਰਿਤਕ ਕੁਮਾਰ ਰਿੱਕੀ ਨੂੰ ਮੋਹਾਲੀ, ਰਾਜੂ ਅਤੁਲ ਨੂੰ ਬਠਿੰਡਾ ਤੋਂ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਨੇ ਹੁਣ ਤੱਕ ਤਿੰਨੋ ਕਤਲ ਮਾਮਲਿਆਂ ਨੂੰ ਹੱਲ ਕਰਦਿਆਂ ਇਸ ਵਿਚ ਨਾਮਜ਼ਦ ਕੁੱਲ 12 ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ |