05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਆਊਟ ਸੋਰਸ ਬਿਜਲੀ ਕਾਮਿਆਂ ਵਲੋਂ ਆਪਣੇ ਬੱਚਿਆਂ ਸਮੇਤ ਲੰਘੇ 2 ਹਫ਼ਤਿਆਂ ਤੋਂ ਟੂਲ ਡਾਊਨ ਜਾਰੀ <br/>

Ad Position 21
No active advertisement
ਅਜੀਤ ਡੈਸਕ 27-12-2025
ਬਠਿੰਡਾ, 26 ਦਸੰਬਰ (ਵੀਰਪਾਲ ਸਿੰਘ)-ਆਪਣੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਮਾਮਲੇ ਨੂੰ ਲੈ ਕੇ ਆਊਟ ਸੋਰਸ ਬਿਜਲੀ ਕਾਮਿਆਂ ਵਲੋਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਥਰਮਲ ਕਾਲੋਨੀ ਬਠਿੰਡਾ ਵਿਖੇ ਲੰਘੇ 2 ਹਫ਼ਤਿਆਂ ਤੋਂ 2 ਘੰਟਿਆਂ ਦਾ ਟੂਲ ਡਾਊਨ ਰੱਖ ਕੇ ਰੋਸ ਪ੍ਰਦਰਸ਼ਨ ਜਾਰੀ ਹੈ | ਇਸ ਮੌਕੇ ਪੀ.ਐੱਸ.ਪੀ. ਸੀ.ਐਲ.ਅਤੇ ਪੀ.ਐੱਸ.ਟੀ.ਸੀ.ਐਲ. ਵਰਕਰ ਯੂਨੀਅਨ ਦੇ ਜਥੇਬੰਦੀ ਆਗੂਆਂ ਵਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਲੰਘੇ ਡੇਢ ਸਾਲ ਤੋਂ ਬਿਜਲੀ ਬੋਰਡ ਮੈਨੇਜਮੈਂਟ ਵਲੋਂ ਪਾਸ ਹੋਏ ਡਸਟ ਲੌਗ ਨੂੰ ਲਾਗੂ ਕਰਨ ਵਿਚ ਦੇਰੀ ਕਰਕੇ ਬਿਜਲੀ ਕਾਮਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ | ਇਸ ਮੌਕੇ ਹਾਜ਼ਰ ਜਥੇਬੰਦੀ ਦੇ ਆਗੂਆਂ ਰਾਮ ਰਤਨ, ਮਨਦੀਪ ਸਿੰਘ, ਰਾਜੇਸ਼ ਕੁਮਾਰ, ਗਗਨਦੀਪ ਸਿੰਘ, ਗੁਰਜੀਤ ਸਿੰਘ, ਅਨਿਲ ਕੁਮਾਰ ਵਲੋਂ ਥਰਮਲ ਕਾਲੋਨੀ ਮੈਨੇਜਮੈਂਟ ਕਮੇਟੀ ਵਲੋਂ ਸਾਡੀ ਵਿਭਾਗੀ ਮੰਗਾਂ ਨੂੰ ਲਾਗੂ ਕਰਨ ਨੂੰ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ | ਜਿਸ ਦੇ ਰੋਸ ਵਜੋਂ ਕੜ੍ਹਾਕੇ ਦੀ ਠੰਡ ਵਿਚ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 29 ਦਸੰਬਰ ਨੂੰ ਆਪਣੇ ਬੱਚਿਆਂ ਪਰਿਵਾਰਾਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ | 30 ਦਸੰਬਰ ਨੂੰ ਮੈਨੇਜਮੈਂਟ ਦੀ ਬੰਦ ਅੱਖ ਨੂੰ ਖੁਲ੍ਹਵਾਉਣ ਲਈ ਸ਼ਾਮ 5 ਵਜੇ ਜਾਗੋ ਕੱਢੀ ਕੇ ਰੋਸ ਰੈਲੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਦੀ ਥਾਂ ਲਿਆਂਦੇ ਨਵੇਂ ਬਿੱਲ ਦੇ ਖਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸੇਲਬਰਾਹ ਵਿਖੇ ਰੈਲੀ <... ਅਗਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਡੇਢ ਮਹੀਨਾ ਪਹਿਲਾਂ ਹੋਏ ਦੂਹਰੇ ਕਤਲ ਮਾਮਲੇ 'ਚ ਦੋ ਹੋਰ ਗਿ੍ਫ਼ਤਾਰ <br/>
Ad Position 24
No active advertisement