ਰਾਮਾਂ ਮੰਡੀ, 28 ਦਸੰਬਰ (ਤਰਸੇਮ ਸਿੰਗਲਾ)-ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ 5 ਜਨਵਰੀ ਨੂੰ ਮਨਾਏ ਜਾ ਰਹੇ ਦਸਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਘੁਲਿਆਣੀ ਦੀ ਅਗਵਾਈ ਹੇਠ ਨਗਰ ਕੀਰਤਨ ਪ੍ਰਭਾਤ-ਫੇਰੀਆਂ ਦੀ ਸ਼ੁਰੂਆਤ ਕੀਤੀ ਗਈ, ਜੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਦਸਮ ਪਾਤਸ਼ਾਹ ਜੀ ਦਾ ਗੁਣਗਾਨ ਕਰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਪਹੁੰਚੀ¢ ਪ੍ਰਭਾਤ ਫੇਰੀ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਮÏਜੂਦ ਰਹੀਆਂ¢ ਦੀਦਾਰ ਸਿੰਘ ਮੱਕੜ ਅਤੇ ਅਮਰੀਕ ਸਿੰਘ ਘੁਲਿਆਣੀ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਪ੍ਰਭਾਤ-ਫੇਰੀ 5 ਜਨਵਰੀ ਤੱਕ ਰੋਜ਼ਾਨਾ ਜਾਰੀ ਰਹੇਗੀ¢ 3 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਣਗੇ, ਜਿਨ੍ਹਾਂ ਦੇ 5 ਜਨਵਰੀ ਨੂੰ ਭੋਗ ਪਾਏ ਜਾਣਗੇ¢ ਅੱਜ ਪਹਿਲੇ ਦਿਨ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ ਦੇ ਪਰਿਵਾਰ ਵਲੋਂ ਸੰਗਤਾਂ ਲਈ ਦਾਣਾ ਮੰਡੀ ਵਿਖੇ ਜਲਪਾਨ ਦਾ ਲੰਗਰ ਲਾਇਆ ਗਿਆ¢ ਇਸ ਮੌਕੇ ਆਮ ਸੰਗਤਾਂ ਤੋਂ ਇਲਾਵਾ ਭੈਣ ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ ਰਾਮਾਂ, ਅਮਰਜੀਤ ਸਿੰਘ ਅਸੀਜਾ, ਮਨਜੀਤ ਸਿੰਘ ਘੁਲਿਆਣੀ, ਇੰਦਰ ਸਿੰਘ ਡੰਗ, ਬਲਜੀਤ ਸਿੰਘ ਬਰਾੜ, ਬਲਵੀਰ ਸਿੰਘ, ਅਮਨਿੰਦਰ ਸਿੰਘ, ਸੁਰਿੰਦਰ ਸਿੰਘ ਮੱਕੜ, ਧਰਮ ਸਿੰਘ ਪੁਨਿਹਾਣੀ, ਸੋਮਾ ਦਰਜ਼ੀ, ਅਵਤਾਰ ਸਿੰਘ, ਇਵਨੀਤ ਸਿੰਘ ਅਸੀਜਾ, ਕੇ.ਪੀ.ਐਸ.ਅਸੀਜਾ, ਬਾਬਾ ਕਰਮਜੀਤ ਸਿੰਘ ਹੈੱਡ ਗ੍ਰੰਥੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢
ਨਗਰ ਕੀਰਤਨ ਪ੍ਰਭਾਤ, ਫੇਰੀਆਂ ਦੀ ਕੀਤੀ ਸ਼ੁਰੂਆਤ
ਅਜੀਤ ਡੈਸਕ
29-12-2025