ਜ਼ੀਰਾ 28 ਦਸੰਬਰ (ਹਰਜੀਤ ਸਿੰਘ ਗਿੱਲ)-ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਮੰਤਰੀ ਜੋਗਿੰਦਰ ਪਾਲ ਕੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਸ਼ਵ ਹਿੰਦੂ ਪ©ੀਸ਼ਦ ਜ਼ੀਰਾ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਪੰਜਾਬੀ ਹਿੰਦੂ ਗਰੁੱਪ ਦੇ ਕੋਆਰਡੀਨੇਟਰ ਰਜਿੰਦਰ ਬੰਸੀਵਾਲ ਦੀ ਪ੍ਰਧਾਨਗੀ ਹੇਠ ਇਕ ਸਾਂਝੀ ਮੀਟਿੰਗ ਇੱਥੋਂ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਹੋਈ | ਮੀਟਿੰਗ ਦੌਰਾਨ ਬੰਗਲਾਦੇਸ਼ ਵਿਚ ਧਾਰਮਿਕ ਨਫ਼ਰਤ ਕਾਰਨ ਹਿੰਦੂ ਨੌਜਵਾਨਾਂ 'ਤੇ ਅੱਤਿਆਚਾਰਾਂ ਪਿੱਛੋਂ ਉਨ੍ਹਾਂ ਦੇ ਕਤਲ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਬਹੁਤ ਹੀ ਦੁਖਦਾਈ ਘਟਨਾ ਹੈ | ਜਿਸ ਕਰਕੇ ਸਮੁੱਚੇ ਵਿਸ਼ਵ ਦੇ ਹਿੰਦੂ ਸਮਾਜ ਵਿਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ | ਇਸ ਦੌਰਾਨ ਪੰਜਾਬੀ ਹਿੰਦੂ ਗਰੁੱਪ ਦੇ ਕੋਆਰਡੀਨੇਟਰ ਰਜਿੰਦਰ ਬੰਸੀਵਾਲ ਨੇ ਕਿਹਾ ਕਿ ਸਾਨੂੰ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਇਸ ਘਟਨਾ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਮੁੜ ਤੋਂ ਨਾ ਵਾਪਰੇ | ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਬੰਗਲਾਦੇਸ਼ ਦੀ ਸਰਕਾਰ ਦਾ ਪੁਤਲਾ ਫੂਕਣ ਦਾ ਫ਼ੈਸਲਾ ਲਿਆ ਗਿਆ | ਆਗੂਆਂ ਨੇ ਦੱਸਿਆ ਕਿ ਲਏ ਗਏ ਫ਼ੈਸਲੇ ਅਨੁਸਾਰ 29 ਦਸੰਬਰ ਨੂੰ ਵਿਸ਼ਵ ਹਿੰਦੂ ਪ©ੀਸ਼ਦ ਅਤੇ ਹਿੰਦੂ ਗਰੁੱਪ ਵਲੋਂ ਸਾਂਝੇ ਤੌਰ 'ਤੇ ਜ਼ੀਰਾ ਸ਼ਹਿਰ ਦੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇੱਥੋਂ ਦੇ ਸ੍ਰੀ ਬਜਰੰਗ ਭਵਨ ਵਿਖੇ 11:30 ਵਜੇ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ ਜਾਵੇਗਾ ਜੋ ਕਿ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਜ਼ੀਰਾ ਦੇ ਸ਼ੇਰਾਂ ਵਾਲਾ ਚੌਂਕ ਵਿਖੇ ਪਹੁੰਚੇਗਾ | ਉਨ੍ਹਾਂ ਕਿਹਾ ਕਿ ਇਸ ਸ਼ੇਰਾਂ ਵਾਲੇ ਚੌਂਕ ਵਿਚ ਬੰਗਲਾਦੇਸ਼ ਦੀ ਸਰਕਾਰ ਦਾ ਪੁਤਲਾ ਫੂਕਣ ਪਿੱਛੋਂ ਉਪ ਮੰਡਲ ਮਜਿਸਟਰੇਟ ਜ਼ੀਰਾ ਨੂੰ ਮੰਗ-ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਵਿਸ਼ਵ ਹਿੰਦੂ ਪ©ੀਸ਼ਦ ਦੇ ਵਿਭਾਗ ਮੰਤਰੀ ਜੋਗਿੰਦਰ ਪਾਲ ਕੋਰੀ, ਪ੍ਰਾਂਤ ਕਾਰਜਕਾਰੀ ਮੈਂਬਰ ਸੁਭਾਸ਼ ਗੁਪਤਾ, ਪੰਜਾਬੀ ਹਿੰਦੂ ਗਰੁੱਪ ਦੇ ਕੋਆਰਡੀਨੇਟਰ ਰਜਿੰਦਰ ਬੰਸੀਵਾਲ, ਵਿਸ਼ਵ ਹਿੰਦੂ ਪ©ੀਸ਼ਦ ਦੇ ਸਹਿ ਮੰਤਰੀ ਜਨਕ ਰਾਜ ਗੌਤਮ, ਪੰਜਾਬੀ ਹਿੰਦੂ ਗਰੁੱਪ ਦੇ ਆਗੂ ਸੁੰਦਰਮ ਸੂਦ, ਸ੍ਰੀ ਰਾਮ ਲੀਲ੍ਹਾ ਕਲੱਬ ਦੇ ਮੈਂਬਰ ਰਾਜ ਅਰੋੜਾ, ਰਾਹੁਲ ਅਗਰਵਾਲ ਜ਼ਿਲ੍ਹਾ ਕਾਰਜਕਾਰੀ ਮੈਂਬਰ ਵਿਸ਼ਵ ਹਿੰਦੂ ਪ©ੀਸ਼ਦ, ਸੁਖਦੇਵ ਬਿੱਟੂ ਵਿੱਜ ਪ੍ਰਧਾਨ ਸਰਵਹਿੱਤਕਾਰੀ ਸਿੱਖਿਆ ਸੰਮਤੀ, ਐਡਵੋਕੇਟ ਵਿਨੋਦ ਸੂਦ, ਧਰਮਿੰਦਰ ਕੋਰੀ ਮੈਂਬਰ ਸ਼੍ਰੀ ਰਾਮ-ਲੀਲ੍ਹਾ ਕਲੱਬ, ਵਿਸ਼ਾਲ ਸੂਦ ਵਿਕੀ ਜਨਰਲ ਸਕੱਤਰ ਗੁੱਗਾ ਮੰਦਰ, ਡਾ ਸੁਭਾਸ਼ ਉੱਪਲ ਪ੍ਰਧਾਨ ਬਜਰੰਗ ਭਵਨ ਮੰਦਰ, ਧਰਮਿੰਦਰ ਸਚਦੇਵਾ, ਦੀਪਕ ਭਾਰਗੋ ਅਤੇ ਗੌਰਵ ਗੌੜ ਜੌਲੀ ਆਦਿ ਹਾਜ਼ਰ ਸਨ |