ਲੋਕ ਅਦਾਲਤ ਰਾਹੀਂ ਨਿਆਂ ਦੀ ਰਾਹ ਆਸਾਨ ਬਣਾਉਣ ਵਿਚ ਯੋਗਦਾਨ ਦੇ ਰਹੀ ਹੈ ਨਵਿਤਾ ਸਿੰਘਲ
ਸਿਵਲ ਜੱਜ ਰਾਧਿਕਾ ਲਿਖੀ ਨਾਲ ਕੌਮੀ ਲੋਕ ਅਦਾਲਤ ਦੌਰਾਨ ਨਿਭਾਈ ਮਾਮਲਿਆਂ ਦੇ ਨਿਪਟਾਰੇ ਦੀ ਜ਼ਿੰਮੇਵਾਰੀ
ਫ਼ਿਰੋਜ਼ਪੁਰ, 13 ਸਤੰਬਰ (ਗੁਰਿੰਦਰ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵਲੋਂ ਲਗਾਈ ਗਈ ਕੌਮੀ ਲੋਕ ਅਦਾਲਤ ਵਿਚ ਸਮਾਜ ਸੇਵਿਕਾ ਅਤੇ ਲੋਕ ਅਦਾਲਤ ਦੀ ਮੈਂਬਰ ਨਵਿਤਾ ਸਿੰਘਲ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਸੌਖਾ, ਸੁਲਭ ਅਤੇ ਤੁਰੰਤ ਨਿਆਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਇਆ। ਨਵਿਤਾ ਸਿੰਘਲ ਜੈਨੇਜਿਸ ਡੈਂਟਲ ਕਾਲਜ ਅਤੇ ਹਸਪਤਾਲ ਦੇ ਚੇਅਰਮੈਨ ਵਰਿੰਦਰ ਮੋਹਨ ਸਿੰਘਲ ਦੀ ਪਤਨੀ ਹਨ।
ਲ
ਲੋਕ ਅਦਾਲਤ ਦੀ ਪ੍ਰੀਕਿਰਿਆ ਵਿਚ ਭਾਗ ਲੈਂਦੇ ਨਵਿਤਾ ਸਿੰਘਲ। ਅਜੀਤ ਤਸਵੀਰ
14-09-2026
ਫ਼ਿਰੋਜ਼ਪੁਰ, 13 ਸਤੰਬਰ (ਗੁਰਿੰਦਰ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵਲੋਂ ਲਗਾਈ ਗਈ ਕੌਮੀ ਲੋਕ ਅਦਾਲਤ ਵਿਚ ਸਮਾਜ ਸੇਵਿਕਾ ਅਤੇ ਲੋਕ ਅਦਾਲਤ ਦੀ ਮੈਂਬਰ ਨਵਿਤਾ ਸਿੰਘਲ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਸੌਖਾ, ਸੁਲਭ ਅਤੇ ਤੁਰੰਤ ਨਿਆਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਇਆ। ਨਵਿਤਾ ਸਿੰਘਲ ਜੈਨੇਜਿਸ ਡੈਂਟਲ ਕਾਲਜ ਅਤੇ ਹਸਪਤਾਲ ਦੇ ਚੇਅਰਮੈਨ ਵਰਿੰਦਰ ਮੋਹਨ ਸਿੰਘਲ ਦੀ ਪਤਨੀ ਹਨ। ਕੌਮੀ ਲੋਕ ਅਦਾਲਤ ਦੌਰਾਨ ਨਵਿਤਾ ਸਿੰਘਲ ਦੀ ਡਿਊਟੀ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਮਿਸ ਰਾਧਿਕਾ ਲਿਖੀ ਨਾਲ ਲਗਾਈ ਗਈ। ਜਿਥੇ ਉਨ੍ਹਾਂ ਨੇ ਲੋਕ ਅਦਾਲਤ ਦੇ ਮੈਂਬਰ ਵਜੋਂ ਵੱਖ-ਵੱਖ ਮਾਮਲਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਵਿਚ ਆਪਣੀ ਭੂਮਿਕਾ ਨਿਭਾਈ। ਲੋਕ ਅਦਾਲਤ ਦਾ ਉਦੇਸ਼ ਪੱਖਾਂ ਦੀ ਸਹਿਮਤੀ ਰਾਹੀਂ ਮਾਮਲਿਆਂ ਦਾ ਸੁਖਾਵਾਂ ਅਤੇ ਜਲਦ ਨਿਪਟਾਰਾ ਕਰਵਾਉਣਾ ਹੁੰਦਾ ਹੈ। ਜਿਸ ਨਾਲ ਲੋਕਾਂ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਰਾਹਤ ਮਿਲਦੀ ਹੈ। ਨਵਿਤਾ ਸਿੰਘਲ ਪਿਛਲੇ ਕਰੀਬ ਢਾਈ ਸਾਲਾਂ ਤੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਲੋਕ ਅਦਾਲਤ ਦੀ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਇਸ ਦੌਰਾਨ ਉਹ ਲੋਕਾਂ ਨੂੰ ਨਿਆਂ ਪ੍ਰਕਿਰਿਆ ਨਾਲ ਜੋੜਨ ਅਤੇ ਆਪਸੀ ਸਹਿਮਤੀ ਰਾਹੀਂ ਮਾਮਲਿਆਂ ਦੇ ਨਿਪਟਾਰੇ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਅਦਾਲਤਾਂ ਆਮ ਲੋਕਾਂ ਲਈ ਨਿਆਂ ਤੱਕ ਪਹੁੰਚ ਨੂੰ ਆਸਾਨ ਬਣਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਲੋਕ ਅਦਾਲਤ ਰਾਹੀਂ ਪੱਖਾਂ ਦੀ ਸਹਿਮਤੀ ਨਾਲ ਮਾਮਲਿਆਂ ਦਾ ਨਿਪਟਾਰਾ ਹੋਣ ਨਾਲ ਸਮੇਂ ਅਤੇ ਖ਼ਰਚ ਦੀ ਬੱਚਤ ਹੁੰਦੀ ਹੈ ਅਤੇ ਲੋਕਾਂ ਦਾ ਨਿਆਂ ਪ੍ਰਣਾਲੀ ਪ੍ਰਤੀ ਵਿਸ਼ਵਾਸ ਵੀ ਮਜ਼ਬੂਤ ਹੁੰਦਾ ਹੈ।