13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਿਸਲ ਸਤਲੁਜ ਵਲੋਂ ਜ਼ੀਰਾ ਹਲਕੇ ਦੀ ਸਿਆਸਤ ਮੁੱਦਿਆਂ ਅਤੇ ਵਿਕਾਸ ਦੀ ਹੋਵੇਗੀ - ਦਵਿੰਦਰ ਸਿੰਘ

ਜ਼ੀਰਾ, 13 ਸਤੰਬਰ (ਰਜਨੀਸ਼ ਕਥੂਰੀਆ)-ਜ਼ੀਰਾ ਹਲਕੇ ਵਿਚ ਸੰਗਤ ਨਾਲ ਰੂਬਰੂ ਦੌਰਾਨ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਭਰਵੇਂ ਸਹਿਯੋਗ ਤੋਂ ਸਪੱਸ਼ਟ ਹੈ ਕਿ ਲੋਕ ਹੁਣ ਰਵਾਇਤੀ ਸਿਆਸਤ ਦੀ ਬਜਾਏ ਮੁੱਦਿਆਂ ਅਤੇ ਵਿਕਾਸ ਦੀ ਸਿਆਸਤ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਿਆਸਤ ਹਮੇਸ਼ਾ ਲੋਕਾਂ ਦੇ ਅਸਲ ਮੁੱਦਿਆਂ ’ਤੇ ਕੇਂਦਰਿਤ ਰਹੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਜ਼ੀਰਾ, 13 ਸਤੰਬਰ (ਰਜਨੀਸ਼ ਕਥੂਰੀਆ)-ਜ਼ੀਰਾ ਹਲਕੇ ਵਿਚ ਸੰਗਤ ਨਾਲ ਰੂਬਰੂ ਦੌਰਾਨ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਭਰਵੇਂ ਸਹਿਯੋਗ ਤੋਂ ਸਪੱਸ਼ਟ ਹੈ ਕਿ ਲੋਕ ਹੁਣ ਰਵਾਇਤੀ ਸਿਆਸਤ ਦੀ ਬਜਾਏ ਮੁੱਦਿਆਂ ਅਤੇ ਵਿਕਾਸ ਦੀ ਸਿਆਸਤ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਿਆਸਤ ਹਮੇਸ਼ਾ ਲੋਕਾਂ ਦੇ ਅਸਲ ਮੁੱਦਿਆਂ ’ਤੇ ਕੇਂਦਰਿਤ ਰਹੇਗੀ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਨੁਕਸ ਗਿਣਾਉਣਾ ਸਾਡੀ ਸਿਆਸਤ ਨਹੀਂ। ਅਸੀਂ ਸਿਰਫ਼ ਇਹ ਨਹੀਂ ਕਹਾਂਗੇ ਕਿ ਕਿਸ ਨੇ ਕੀ ਨਹੀਂ ਕੀਤਾ, ਸਗੋਂ ਲੋਕਾਂ ਸਾਹਮਣੇ ਆਪਣੀ ਸੋਚ ਅਤੇ ਵਿਕਾਸ ਦਾ ਵਿਜ਼ਨ ਰੱਖਾਂਗੇ। ਜਿੱਥੇ ਗਲਤੀ ਹੋਵੇਗੀ, ਉੱਥੇ ਸਵਾਲ ਜ਼ਰੂਰ ਪੁੱਛਾਂਗੇ, ਪਰ ਸਿਰਫ਼ ਬੇਇੱਜ਼ਤੀ ਕਰਨ ਲਈ ਨਹੀਂ ਅਸੀਂ ਉਸ ਦਾ ਬਿਹਤਰ ਬਦਲ ਵੀ ਪੇਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਤਰੱਕੀ ਹੀ ਜ਼ੀਰਾ ਹਲਕੇ ਦੀ ਆਰਥਿਕ ਮਜ਼ਬੂਤੀ ਦੀ ਬੁਨਿਆਦ ਹੈ। ਖੇਤੀ ਨੂੰ ਵਧਾਉਣ ਦੇ ਨਾਲ ਖੇਤੀਬਾੜੀ ਉਤਪਾਦਾਂ ਲਈ ਪ੍ਰੋਸੈਸਿੰਗ ਪਲਾਂਟ ਅਤੇ ਉਦਯੋਗ ਲਿਆਂਦੇ ਜਾਣਗੇ। ਜਿਸ ਨਾਲ ਕਿਸਾਨਾਂ ਨੂੰ ਵੱਧ ਮੁੱਲ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਪਿੰਡਾਂ ਅਤੇ ਕਸਬਿਆਂ ਵਿਚ ਲਘੂ ਉਦਯੋਗ ਲਗਾਉਣ, ਵਿਸ਼ੇਸ਼ ਸਿਖਲਾਈ ਕੈਂਪ ਲਗਾਉਣ ਅਤੇ ਉਤਪਾਦਾਂ ਦੀ ਮਾਰਕੀਟਿੰਗ ’ਤੇ ਵਿਕਰੀ ਲਈ ਪੂਰਾ ਪ੍ਰਬੰਧ ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਮਿਲ ਰਿਹਾ ਪਿਆਰ ਅਤੇ ਸਹਿਯੋਗ ਸਾਡੀ ਜ਼ਿੰਮੇਵਾਰੀ ਵਧਾਉਂਦਾ ਹੈ ਅਤੇ ਸਾਡਾ ਮਕਸਦ ਜ਼ੀਰਾ ਨੂੰ ਖੇਤੀਬਾੜੀ, ਉਦਯੋਗ, ਰੋਜ਼ਗਾਰ, ਔਰਤਾਂ ਦੇ ਸਸ਼ਕਤੀਕਰਨ ਅਤੇ ਵਿਰਾਸਤ ਦੀ ਸੰਭਾਲ ਪੱਖੋਂ ਮਿਸਾਲੀ ਹਲਕਾ ਬਣਾਉਣਾ ਹੈ। ਇਸ ਮੌਕੇ ਹਰਜਿੰਦਰ ਸਿੰਘ ਸਹੋਤਾ, ਤਜਿੰਦਰ ਸਿੰਘ ਕੱਸੋਆਣਾ , ਅੰਮ੍ਰਿਤਪਾਲ ਸਿੰਘ ਜ਼ੀਰਾ, ਗੁਰਮਨ ਸਿੰਘ ਮੱਖੂ, ਮਨਦੀਪ ਸਿੰਘ ਜ਼ੀਰਾ, ਕੁਲਵਿੰਦਰ ਸਿੰਘ ਸ਼ਾਹਵਾਲਾ, ਮਨਪ੍ਰੀਤ ਸਿੰਘ ਪੀਹੇਵਾਲੀ , ਮਨੀ ਐਮ.ਸੀ , ਇੰਦਰਜੀਤ ਉਰਫ ਲਵੀ ਜੋਸ਼ੀ , ਸਿਮਰਤਪਾਲ ਸਿੰਘ ਧੰਨਾ ਸ਼ਹੀਦ , ਜਸਪ੍ਰੀਤ ਸਿੰਘ ਮਿੰਟਾ , ਗੁਰਪ੍ਰੇਮ ਸਿੰਘ , ਜਸਨੂਰ ਸਿੰਘ , ਦਲਜੀਤ ਸਿੰਘ ਧੰਨਾ , ਤਵਿੰਦਰ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕ ਅਦਾਲਤ ਰਾਹੀਂ ਨਿਆਂ ਦੀ ਰਾਹ ਆਸਾਨ ਬਣਾਉਣ ਵਿਚ ਯੋਗਦਾਨ ਦੇ ਰਹੀ ਹੈ ਨਵਿਤਾ ਸਿੰਘਲ ਸਿਵਲ ਜੱਜ ਰਾਧਿਕਾ ਲਿਖੀ ਨਾਲ ਕੌ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਕੁਤਬਦੀਨ ਵਾਲਾ ਵਿਖੇ ਕੀਤੀ ਮੀਟਿੰਗ 14 ਸਤੰਬਰ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨਿ...
Ad Position 24