06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮੀਂਹ ਦੇ ਖੜ੍ਹੇ ਪਾਣੀ ਕਾਰਨ ਕਾਰੋਬਾਰ ਠੱਪ ਹੋਣ ਨਾਲ ਦੁਕਾਨਦਾਰ ਫ਼ਾਕੇ ਕੱਟਣ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 05-09-2025
ਬੁਢਲਾਡਾ, 4 ਸਤੰਬਰ (ਸਵਰਨ ਸਿੰਘ ਰਾਹੀ)- ਕਰੀਬ 12 ਦਿਨ ਪਹਿਲਾਂ ਇਸ ਖੇਤਰ ਅੰਦਰ ਹੋਈ ਭਰਵੀਂ ਬਰਸਾਤ ਨਾਲ ਬੁਢਲਾਡਾ ਸ਼ਹਿਰ ਦੇ ਗੋਲ ਚੱਕਰ ਅਤੇ ਦਾਣਾ ਮੰਡੀ ਅੰਦਰ ਮੀਂਹ ਦੇ ਖੜੇ੍ਹ ਪਾਣੀ ਤੇ ਵਾਰ-ਵਾਰ ਹੋ ਰਹੀ ਬਰਸਾਤ ਕਾਰਨ ਇੱਥੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਜਦਕਿ ਇਸ ਪਾਣੀ ਦੇ ਨਿਕਲਣ ਦੀ ਅਜੇ ਤੱਕ ਕੋਈ ਵਿਉਂਤਬੰਦੀ ਬਣਦੀਆਂ ਵੀ ਨਹੀਂ ਜਾਪਦੀ | ਗੋਲ ਚੱਕਰ ਮਾਰਕੀਟ ਦੇ ਚਾਰੇ ਦਰਵਾਜ਼ਿਆਂ ਦੀਆਂ ਦੁਕਾਨਾਂ ਦਾ ਕਾਰੋਬਾਰ ਪਿਛਲੇ 12 ਦਿਨਾਂ ਤੋਂ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਦੁਕਾਨਦਾਰ ਫ਼ਾਕੇ ਕੱਟਣ ਲਈ ਮਜਬੂਰ ਹਨ | ਇਕ ਦੁਕਾਨਦਾਰ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਸਵੇਰ ਲਗਾਤਾਰ ਕਰੀਬ 5 ਘੰਟੇ ਹੋਈ ਭਰਵੀਂ ਬਰਸਾਤ ਕਾਰਨ ਉਨ੍ਹਾਂ ਦੀਆਂ ਢਾਈ ਤਿੰਨ ਫੁੱਟ ਉੱਚੀਆਂ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਅਤੇ ਬੜੀ ਮੁਸ਼ਕਲ ਨਾਲ ਸਮਾਨ ਨੂੰ ਖ਼ਰਾਬ ਹੋਣ ਤੋਂ ਬਚਾਇਆ ਗਿਆ | ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਅਜਿਹੇ ਸੰਕਟ 'ਚ ਸਰਕਾਰ ਉਨ੍ਹਾਂ ਦੀ ਆਰਥਿਕ ਸਹਾਇਤਾ ਕਰਨ ਲਈ ਅੱਗੇ ਆਵੇ | ਇਸੇ ਤਰ੍ਹਾਂ ਰਿਹਾਇਸ਼ੀ ਖੇਤਰ ਤੇ ਸ਼ਹਿਰ 'ਚ ਅੱਜ ਹੋਈ ਭਾਰੀ ਬਰਸਾਤ ਨਾਲ ਪਿਛਲੇ ਕਈ ਦਿਨਾਂ ਤੋਂ ਖੜੇ੍ਹ ਪਾਣੀ ਦਾ ਪੱਧਰ ਵਧ ਕੇ ਕਈ ਫੁੱਟ ਹੋ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਪੋਸ਼ਣ ਹਫ਼ਤੇ ਤਹਿਤ ਕੈਂਪ ਲਗਾਇਆ ਅਗਲੀ ਖ਼ਬਰ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ- ਦੁਰਘਟਨਾ ਕਿ ਖੁਦਕੁਸ਼ੀ?
Ad Position 24