06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਾਮਪੁਰਾ ਫੂਲ ਦੀ ਮਹਿਰਾਜ ਵਾਲੀ ਖਸਤਾ ਹਾਲ ਸੜਕ ਬਣੀ ਪ੍ਰੇਸ਼ਾਨੀ ਦਾ ਕਾਰਨ

Ad Position 21
No active advertisement
ਅਜੀਤ ਡੈਸਕ 05-09-2025
ਰਾਮਪੁਰਾ ਫੂਲ, 4 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਰਾਮਪੁਰਾ ਫੂਲ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਹੈ ਪਰ ਸਥਾਨਕ ਸ਼ਹਿਰ ਦੇ ਮਹਿਰਾਜ ਰੋਡ ਦੀ ਸੜਕ ਤਾਂ ਇਸ ਹੱਦ ਤੱਕ ਟੁੱਟ ਚੁੱਕੀ ਹੈ ਕਿ ਇਸ ਸੜਕ ਨੂੰ ਨਵੀਂ ਬਣਿਆ ਹਾਲੇ ਕੁਝ ਸਮਾਂ ਹੀ ਹੋਇਆ ਹੈ ਪਰ ਥਾਂ-ਥਾਂ ਤੋਂ ਇਸ ਸੜਕ ਵਿਚ ਬਣੇ ਟੋਇਆਂ 'ਚ ਖੜਦੇ ਸੀਵਰੇਜ ਅਤੇ ਮੀਂਹ ਦੇ ਪਾਣੀ ਨੇ ਲੋਕਾਂ ਨੂੰ ਹੋਰ ਪਰੇਸ਼ਾਨ ਕਰ ਰੱਖਿਆ ਹੈ¢ ਇਸ ਸੜਕ ਤੇ ਪਏ ਟੋਇਆਂ ਕਾਰਨ ਆਏ ਦਿਨ ਸੜਕ ਹਾਦਸਿਆਂ ਕਾਰਨ ਰਾਹਗੀਰ ਡਿੱਗ ਕੇ ਜ਼ਖਮੀ ਰਹੇ ਹਨ¢ ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਤੇ ਸ਼ਹਿਰ ਦੇ ਨਾਲ ਲੱਗਦੇ ਕੁਝ ਮੁਹੱਲਿਆਂ ਦੇ ਸੀਵਰੇਜ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਸੜਕ 'ਤੇ ਜਮਾਂ ਹੋ ਜਾਂਦਾ ਹੈ | ਇਸ ਤੋਂ ਇਲਾਵਾ ਮੀਂਹ ਦੇ ਕਾਰਨ ਇਸ ਸੜਕ ਦੀ ਸਥਿਤੀ ਹੋਰ ਵੀ ਖ਼ਰਾਬ ਹੋ ਜਾਂਦੀ ਹੈ¢ ਇੱਥੇ ਜ਼ਿਕਰਯੋਗ ਹੈ ਕਿ ਰਾਮਪੁਰਾ ਸ਼ਹਿਰ ਦੇ ਸਕੂਲਾਂ ਦੀਆਂ ਜ਼ਿਆਦਾਤਰ ਵੈਨਾਂ ਵੀ ਇਸ ਮੇਨ ਸੜਕ ਰਾਹੀਂ ਲੰਘਦੀਆਂ ਹਨ ਇਸ ਲਈ ਇਹ ਥਾਂ-ਥਾਂ ਤੋਂ ਟੁੱਟੀ ਸੜਕ ਬੱਚਿਆਂ ਲਈ ਮੁਸ਼ਕਿਲ ਖੜੀ ਕਰ ਸਕਦੀ ਹੈ ਅਤੇ ਨੇੜਲੇ ਘਰਾਂ ਦੇ ਸਕੂਲ ਦੇ ਬੱਚਿਆਂ ਲਈ ਵੀ ਇਹ ਟੁੱਟੀ ਸੜਕ ਕਿਸੇ ਆਫ਼ਤ ਤੋਂ ਘੱਟ ਨਹੀਂ ਹੈ¢ ਸਥਾਨਕ ਲੋਕਾਂ ਵਲੋਂ ਸਥਾਨਕ ਪ੍ਰਸ਼ਾਸਨ ਅਤੇ ਨਗਰ ਕÏਸ਼ਲ ਅਧਿਕਾਰੀਆਂ ਨੂੰ ਇਸ ਸੜਕ ਦੀ ਖਸਤਾ ਹਾਲਤ ਵੱਲ ਪਹਿਲ ਦੇ ਆਧਾਰ 'ਤੇ ਠੀਕ ਕਰਨ ਦੀ ਅਪੀਲ ਕੀਤੀ ਗਈ ਹੈ¢
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਪੰਜਾਬੀਆਂ ਵਲੋਂ ਹੜ੍ਹਾਂ ਦੀ ਰੋਕਥਾਮ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਅਗਲੀ ਖ਼ਬਰ ਸੜਕ ਦੁਰਘਟਨਾ 'ਚ 2 ਨੌਜਵਾਨ ਗੰਭੀਰ ਜ਼ਖ਼ਮੀ
Ad Position 24