06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵੱਖ-ਵੱਖ ਐਨ.ਜੀ.ਓ. ਦੇ ਸਹਿਯੋਗ ਨਾਲ ਪਸ਼ੂਆਂ ਲਈ ਭੇਜਿਆ ਹਰਾ ਚਾਰਾ

Ad Position 21
No active advertisement
ਅਜੀਤ ਡੈਸਕ 05-09-2025
ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਬਠਿੰਡਾ ਐਸੋਸੀਏਸ਼ਨ ਆਫ਼ ਐਨਜੀਓਜ਼ ਦੇ ਸਹਿਯੋਗ ਅਤੇ ਪ੍ਰੇਰਣਾ ਨਾਲ ਸਵਦੇਸ਼ੀ ਜਾਗਰਣ ਮੰਚ, ਭਾਰਤ ਵਿਕਾਸ ਪ੍ਰੀਸ਼ਦ, ਵਨਵਾਸੀ ਕਲਿਆਣ ਆਸ਼ਰਮ, ਸ੍ਰੀ ਸੁੰਦਰਕਾਂਡ ਪਾਠ ਸੇਵਾ ਸਮਿਤੀ, ਸੇਵਾ ਭਾਰਤੀ, ਸ੍ਰੀ ਗੁਰੂ ਜੀ ਲੋਕ ਕਲਿਆਣ ਸਮਿਤੀ ਅਤੇ ਸਾਕਿਸ ਗਰੁੱਪ ਦੇ ਸਾਂਝੇ ਉਪਰਾਲੇ ਰਾਹੀਂ ਹੜ੍ਹ ਪੀੜਤ ਇਲਾਕੇ ਪਿੰਡ ਫੱਤੇਵਾਲਾ (ਜ਼ਿਲ੍ਹਾ ਫਿਰੋਜ਼ਪੁਰ) ਲਈ ਪਸ਼ੂਆਂ ਦੀ ਖੁਰਾਕ ਵਜੋਂ 7100 ਕਿੱਲੋ ਹਰਾ-ਚਾਰਾ (ਆਚਾਰ) ਭੇਜਿਆ ਗਿਆ ਹੈ | ਇਸ ਦੌਰਾਨ ਸਿਵਜ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਬਲਜਿੰਦਰ ਕੌਰ ਮਾਨ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੜ੍ਹ ਪੀੜ੍ਹਤ ਇਲਾਕਿਆਂ ਵਿਚ ਸਿਰਫ਼ ਇਨਸਾਨੀ ਸਹਾਇਤਾ ਹੀ ਨਹੀਂ, ਸਗੋਂ ਪਸ਼ੂਆਂ ਲਈ ਵੀ ਚਾਰੇ ਦੀ ਵੱਡੀ ਲੋੜ ਹੈ, ਇਸ ਲਈ ਸਾਰਿਆਂ ਦੇ ਸਹਿਯੋਗ ਨਾਲ ਇਹ ਵੱਡਾ ਉਪਰਾਲਾ ਕੀਤਾ ਗਿਆ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਵੀ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਮੱਦਦ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਸੇਵਾ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿਚ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਮਦਦ ਕਰਨ |
Ad Position 22
No active advertisement
ਪਿਛਲੀ ਖ਼ਬਰ ਭਾਈ ਬਹਿਲੋ ਅਤੇ ਭਾਈ ਭਗਤਾ ਦੀ ਯਾਦ 'ਚ ਸਮਾਗਮ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2025 ਦੀ ਯੂਨੀਵਰਸਿਟੀ ਸ਼੍ਰੇਣੀ 'ਚ 77ਵਾਂ ਸਥਾਨ ਪ੍...
Ad Position 24