22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਚੱਕ ਰਾਮ ਸਿੰਘ ਵਾਲਾ ਦੀ ਪੰਚਾਇਤ ਨੇ ਪਿੰਡ ਦੀ ਸਫ਼ਾਈ ਕਰਵਾਈ

Ad Position 21
No active advertisement
ਅਜੀਤ ਡੈਸਕ 26-09-2025
ਭੁੱਚੋ ਮੰਡੀ, 25 ਸਤੰਬਰ (ਜੌੜਾ)- ਚੱਕ ਰਾਮ ਸਿੰਘ ਵਾਲਾ ਦੀ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੁੱਚੇ ਪਿੰਡ ਦੀ ਸਫ਼ਾਈ ਕਰਵਾਈ | ਪੰਚਾਇਤ ਦੇ ਇਸ ਕਾਰਜ ਨੂੰ ਪਿੰਡ ਵਾਸੀਆਂ ਵਲੋਂ ਸਰਾਹਿਆ ਜਾ ਰਿਹਾ ਹੈ | ਸਰਪੰਚ ਸੁਖਪਾਲ ਕੌਰ ਨੇ ਦੱਸਿਆ ਕਿ ਪਿੰਡ ਵਿਚ ਲੰਮੇ ਸਮੇਂ ਤੋਂ ਸਫ਼ਾਈ ਨਹੀਂ ਹੋਈ ਸੀ ਅਤੇ ਪਿਛਲੇ ਸਮੇਂ ਬਰਸਾਤਾਂ ਕਾਰਨ ਹੋਰ ਵੀ ਬਦਤਰ ਹਾਲਤ ਹੋ ਗਈ ਸੀ | ਪਿੰਡ ਦੀਆਂ ਫਿਰਨੀਆਂ, ਗਲੀਆਂ ਅਤੇ ਨਾਲੀਆਂ ਸਮੇਤ ਸਾਂਝੀਆਂ ਥਾਵਾਂ 'ਤੇ ਮਿੱਟੀ, ਗਾਰ ਅਤੇ ਘਾਹ-ਫੂਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਪੇਸ਼ ਆਉਂਦੀਆਂ ਸਨ ਅਤੇ ਆਉਂਦੇ ਸਮੇਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਸੀ | ਸਾਬਕਾ ਸਰਪੰਚ ਕੇਹਰ ਸਿੰਘ ਵਲੋਂ 4 ਟਰੈਕਟਰ ਇਸ ਕਾਰਜ ਦੀ ਸੇਵਾ ਵਿਚ ਲਗਾਏ ਗਏ | ਹਰਦੇਵ ਸਿੰਘ ਨੇ ਕਾਮਿਆਂ ਲਈ ਪੇਅ ਜਲਾਂ ਦਾ ਪ੍ਰਬੰਧ ਕੀਤਾ | ਨੌਜਵਾਨਾਂ ਨੇ ਵੀ ਇਸ ਕਾਰਜ ਲਈ ਵਿਸ਼ੇਸ਼ ਉਤਸ਼ਾਹ ਦਿਖਾਇਆ | ਇਸ ਮੌਕੇ ਪੰਚ ਗੁਰਮੇਲ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਮੱਘਰ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 1392 ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਕਰਵਾਈਆਂ ਗਤੀਵਿਧੀਆਂ <br/> ਅਗਲੀ ਖ਼ਬਰ ਪਾਥਫਾਈਾਡਰ ਗਲੋਬਲ ਸਕੂਲ ਵਿਚ ਪੰਜਾਬੀ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24