ਵੱਖ - ਵੱਖ ਥਾਈਂ ਦੁਸਹਿਰੇ ਦਾ ਤਿਉਹਾਰ ਮਨਾਇਆ
ਬੋਹਾ, 20 ਅਕਤੂਬਰ (ਰਮੇਸ਼ ਤਾਂਗੜੀ)- ਇਸ ਵਾਰ ਬੋਹਾ ਸਮੇਤ ਇਲਾਕੇ ਦੇ ਸਾਰੇ ਪਿੰਡਾਂ ’ਚ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਸਬੰਧੀ ਭਰੀ ਸੋਗ ਫੈਲੇ ਹੋਣ ਕਾਰਨ ਕਿਧਰੇ ਵੀ ਦੁਸਹਿਰੇ ਦਾ ਤਿਉਹਾਰ ਰਵਾਇਤੀ ਢੰਗ ਨਾਲ ਨਹੀਂ ਮਨਾਇਆ ਗਿਆ। ਲੋਕਾਂ ਨੇ ਘਰਾਂ ’ਚ ਹੀ ਭਗਵਾਨ ਸ੍ਰੀ ਰਾਮ ਚੰਦਰ ਦੀ ਪੂਜਾ ਅਰਚਨਾ ਕੀਤੀ।
ਬ
ਬੋਹਾ ਦੇ ਵਾਰਡ ਨੰਬਰ 11 ’ਚ ਰਾਵਣ ਦਹਿਨ ਕਰਨ ਤੋਂ ਪਹਿਲਾਂ ਬੱਚਾ ਮੰਡਲੀ। ਤਸਵੀਰ : ਰਮੇਸ਼ ਤਾਂਗੜੀ
21-10-2026
ਬੋਹਾ, 20 ਅਕਤੂਬਰ (ਰਮੇਸ਼ ਤਾਂਗੜੀ)- ਇਸ ਵਾਰ ਬੋਹਾ ਸਮੇਤ ਇਲਾਕੇ ਦੇ ਸਾਰੇ ਪਿੰਡਾਂ ’ਚ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਸਬੰਧੀ ਭਰੀ ਸੋਗ ਫੈਲੇ ਹੋਣ ਕਾਰਨ ਕਿਧਰੇ ਵੀ ਦੁਸਹਿਰੇ ਦਾ ਤਿਉਹਾਰ ਰਵਾਇਤੀ ਢੰਗ ਨਾਲ ਨਹੀਂ ਮਨਾਇਆ ਗਿਆ। ਲੋਕਾਂ ਨੇ ਘਰਾਂ ’ਚ ਹੀ ਭਗਵਾਨ ਸ੍ਰੀ ਰਾਮ ਚੰਦਰ ਦੀ ਪੂਜਾ ਅਰਚਨਾ ਕੀਤੀ। ਇਸ ਦੌਰਾਨ ਸਥਾਨਕ ਵਾਰਡ ਨੰਬਰ 11 ਦੀ ਬੱਚਾ ਮੰਡਲੀ ’ਚ ਸ਼ਾਮਿਲ ਗੌਰੀਸ਼ ਸਿੰਗਲਾ, ਗੈਵੀ ਸਿੰਗਲਾ, ਵੰਸ਼, ਆਰਭ ਤਾਂਗੜੀ, ਸੈਰੀ, ਸਹਿਜ ਪਾਲ, ਕੁੰਜ ਵਰਧਨ, ਦੀਪਾਂਸ਼ੂ, ਤੁਸ਼ਾਨ ਸਿੰਗਲਾ, ਜਸ, ਪ੍ਰਿਆਂਸ਼ੂ, ਸੰਦੀਪ, ਧੀਰੇਨ ਅਤੇ ਧਰੁਵਮ ਤਾਂਗੜੀ ਸਮੇਤ ਅਨੇਕਾਂ ਬੱਚਿਆਂ ਵਲੋਂ ਰਾਵਣ ਦਾ ਪੁਤਲਾ ਸਾੜ ਕੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਨੇ ਰਾਵਣ ਦੇ ਪੁਤਲੇ ’ਚ ਵੱਡੇ-ਛੋਟੇ ਪਟਾਕੇ ਪਾ ਕੇ ਖੁਲ੍ਹੇ ਤੌਰ ’ਤੇ ਰੱਖੇ ਪਟਾਕੇ ਚਲਾ ਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਮਨੋਜ ਸਿੰਗਲਾ, ਤਰਕਪਾਲ, ਹਰਮਿੰਦਰ ਤਾਂਗੜੀ, ਮੁਕੇਸ਼ ਆਦਿ ਨੇ ਬੱਚਿਆਂ ਦੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ। ਬਰੇਟਾ, (ਜੀਵਨ ਸ਼ਰਮਾ)- ਸਥਾਨਕ ਸ਼ਹਿਰ ’ਚ ਰਾਮਾ ਨਾਟਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪਿਛਲੇ ਦਸ ਦਿਨ ਕਲੱਬ ਵਲੋਂ ਰਾਮ ਲੀਲਾ ਦਾ ਸੰਚਾਲਨ ਕੀਤਾ ਗਿਆ ਅਤੇ ਰਾਵਣ ਦਾ ਪੁਤਲਾ ਜਲਾਇਆ ਗਿਆ। ਸਕੂਲੀ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੁਤਲੇ ਦੀ ਅਗਲੀ ਭੇਟ ਅਸ਼ੋਕ ਕੁਮਾਰ ਗੋਲੂ ਵਲੋਂ ਕੀਤੀ ਗਈ ਜਦ ਕਿ ਮੁੱਖ ਮਹਿਮਾਨ ਦੇ ਤੌਰ ’ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਇਕਬਾਲ ਸਿੰਘ ਬਖਸ਼ੀਵਾਲਾ ਨੇ ਹਾਜ਼ਰੀ ਲਗਵਾਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰ ਤੇ ਸ਼ਹਿਰ ਵਾਸੀ ਮੌਜੂਦ ਸਨ। ਬੁਢਲਾਡਾ ਸ਼ਹਿਰ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਬੁਢਲਾਡਾ, (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸ਼ਹਿਰ ਦੇ ਵਿਚਕਾਰ ਸਥਿਤ ਰਾਮ ਲੀਲ੍ਹਾ ਗਰਾਊਂਡ ਵਿਖੇ ਰਾਮ ਲੀਲ੍ਹਾ ਕਮੇਟੀ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਤਿਉਹਾਰ ਦੇ ਸਬੰਧ ’ਚ ਗਰਾਊਂਡ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਲਗਾਏ ਗਏ, ਜਿਨ੍ਹਾਂ ਦਾ ਦੇਰ ਸ਼ਾਮ ਕਮੇਟੀ ਦੇ ਆਗੂਆਂ ਵਲੋਂ ਦਹਿਨ ਕੀਤਾ ਗਿਆ। ਦੁਸਹਿਰੇ ਦੇ ਤਿਉਹਾਰ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਭਗਵਾਨ ਸ੍ਰੀ ਰਾਮ ਵਲੋਂ ਰਾਵਣ ਉੱਤੇ ਜਿੱਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕਰ ਕੇ ਸਚਾਈ, ਨੇਕੀ ਅਤੇ ਧਰਮ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ।