20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜਿਲ੍ਹੇ ’ਚ ਪਟਾਕਿਆਂ ਨੂੰ ਬਣਾਉਣ, ਸਟੋਰ ਕਰਨ, ਖ਼ਰੀਦਣ, ਵੇਚਣ ਅਤੇ ਵਰਤੋਂ ’ਤੇ ਪਾਬੰਦੀ

ਮਾਨਸਾ, 20 ਅਕਤੂਬਰ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਮੈਜਿਸਟਰੇਟ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਪਟਾਕੇ ਬਣਾਉਣ, ਸਟੋਰ ਕਰਨ, ਖ਼ਰੀਦਣ, ਵੇਚਣ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਉਨ੍ਹਾਂ ਸਿਰਫ਼ ਗਰੀਨ ਪਟਾਕੇ ਦੀ ਹੀ ਲਾਇਸੰਸ ਪ੍ਰਾਪਤ ਵਪਾਰੀਆਂ ਨੂੰ ਵਿੱਕਰੀ ਦੀ ਮਨਜ਼ੂਰੀ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 21-10-2026
ਮਾਨਸਾ, 20 ਅਕਤੂਬਰ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਮੈਜਿਸਟਰੇਟ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਪਟਾਕੇ ਬਣਾਉਣ, ਸਟੋਰ ਕਰਨ, ਖ਼ਰੀਦਣ, ਵੇਚਣ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਉਨ੍ਹਾਂ ਸਿਰਫ਼ ਗਰੀਨ ਪਟਾਕੇ ਦੀ ਹੀ ਲਾਇਸੰਸ ਪ੍ਰਾਪਤ ਵਪਾਰੀਆਂ ਨੂੰ ਵਿੱਕਰੀ ਦੀ ਮਨਜ਼ੂਰੀ ਦਿੱਤੀ ਹੈ। ਗ੍ਰੀਨ-ਪਟਾਕਿਆਂ ਦੀ ਵੇਚ ਅਤੇ ਖ਼ਰੀਦ ਲਈ ਨਵੀਂ ਅਨਾਜ ਮੰਡੀ ਮਾਨਸਾ, ਖ਼ਾਲਸਾ ਹਾਈ ਸਕੂਲ ਮਾਨਸਾ ਦਾ ਗਰਾਊਂਡ, ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦਾ ਸਟੇਡੀਅਮ, ਭੀਖੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਖੇਡ ਦਾ ਮੈਦਾਨ, ਜੋਗਾ ਵਿਖੇ ਫੋਕਲ ਪੁਆਇੰਟ ਵਾਲੀ ਥਾਂ ਅਤੇ ਅਨਾਜ ਮੰਡੀ, ਬੁਢਲਾਡਾ ਵਿਖੇ ਰਾਮ ਲੀਲਾ ਗਰਾਊਂਡ, ਬਰੇਟਾ ਵਿਖੇ ਰੇਲਵੇ ਪਲੇਟੀ ਅਤੇ ਬਾਂਗਵਾਲੀ ਰੋਡ, ਬੋਹਾ ਵਿਖੇ ਪੀ. ਐਮ. ਡੀ. ਧਰਮਸ਼ਾਲਾ, ਸਰਦੂਲਗੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਰਦੂਲਗੜ੍ਹ, ਫੱਤਾ ਮਾਲੋਕਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫੱਤਾ ਮਾਲੋਕਾ ਅਤੇ ਝੁਨੀਰ ਵਿਖੇ ਬਾਬਾ ਧਿਆਨ ਦਾਸ ਦੇ ਮੇਲੇ ਵਾਲੀ ਜਗ੍ਹਾ (ਗਰਾਊਂਡ ਓਪਨ) ਝੁਨੀਰ ਵਿਖੇ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦਫ਼ਤਰ ਦੀ ਅਸਲਾ ਸ਼ਾਖਾ ਵਿਖੇ ਨਿਯਮਾਂ ਅਨੁਸਾਰ ਫ਼ੀਸ ਜਮਾਂ ਕਰਵਾ ਕੇ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ। ਗ੍ਰੀਨ ਪਟਾਕਿਆਂ ਦੀ ਵਿੱਕਰੀ ਸਵੇਰੇ 10 ਤੋਂ ਸ਼ਾਮ 7:30 ਵਜੇ ਤੱਕ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ’ਚ ਹੋਰ ਕਿਸੇ ਥਾਂ ਦੀ ਵਰਤੋਂ ਪਟਾਕੇ ਅਤੇ ਆਤਿਸ਼ਬਾਜ਼ੀ ਦੀ ਖ਼ਰੀਦ/ਵਿੱਕਰੀ ਲਈ ਨਹੀਂ ਕੀਤੀ ਜਾ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟੂਰ ਦਾ ਫਫੜੇ ਭਾਈਕੇ ’ਚ ਨਿੱਘਾ ਸਵਾਗਤ ਅਗਲੀ ਖ਼ਬਰ ‘ ਰੰਗੋਤਸਵ’ ਮੇਲੇ ’ਚ ਬੱਚਿਆਂ ਤੇ ਮਾਪਿਆਂ ਨੇ ਡਾਂਡੀਆ ਨਾਲ ਬਿਖੇਰੇ ਸੱਭਿਆਚਾਰਕ ਰੰਗ
Ad Position 24