20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਤਲਾਕ ਦਿੱਤੇ ਬਿਨਾਂ ਲੜਕੀ ਵਲੋਂ ਕਰਵਾਇਆ ਵਿਆਹ, ਮਾਮਲਾ ਦਰਜ

ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)— ਤਲਾਕ ਦਿੱਤੇ ਬਿਨਾਂ ਲ਼ੜਕੀ ਵਲੋਂ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਲੜਕੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸ.

Ad Position 21
No active advertisement
ਅਜੀਤ ਡੈਸਕ 21-10-2026
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)— ਤਲਾਕ ਦਿੱਤੇ ਬਿਨਾਂ ਲ਼ੜਕੀ ਵਲੋਂ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਲੜਕੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸ.ਐੱਸ.ਪੀ. ਤਰਨ ਤਾਰਨ ਕੋਲ ਇਕਬਾਲ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਗਲੀ ਸਰੈਣ ਸਿੰਘ ਵਾਲੀ ਤਰਨ ਤਾਰਨ ਨੇ ਸ਼ਿਕਾਇਤ ਕੀਤੀ ਕਿ ਉਸਦੇ ਛੋਟੇ ਲੜਕੇ ਹਰਪ੍ਰੀਤ ਸਿੰਘ ਦਾ ਵਿਆਹ ਬਿਨਾਂ ਦਹੇਜ ਤੋਂ ਗੁਰਮੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਵਾਸੀ ਖਡੂਰ ਸਾਹਿਬ ਨਾਲ ਹੋਈ ਸੀ। ਵਿਆਹ ਤੋਂ ਕੁਝ ਅਰਸਾ ਬਾਅਦ ਉਸ ਦਾ ਲੜਕਾ ਹਰਪ੍ਰੀਤ ਸਿੰਘ ਆਪਣੇ ਭਰਾ ਪਾਸ ਆਸਟ੍ਰੇਲੀਆ ਚਲਾ ਗਿਆ ਕਿਉਂਕਿ ਉਸਦੀ ਨੂੰਹ ਗੁਰਮੀਤ ਕੌਰ ਉਸ ਨੂੰ ਧਮਕਾਉਂਦੀ ਸੀ ਅਤੇ ਉਨ੍ਹਾਂ ਦੀ ਆਪਸ ਵਿਚ ਨਹੀਂ ਬਣੀ। ਬਾਅਦ ਵਿਚ ਉਸਦੇ ਪਰਿਵਾਰ ਨੂੰ ਉਸ ਦੀ ਨੂੰਹ ਨੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸਦੇ ਲੜਕੇ ਨੇ ਇਸ ਸਾਲ ਆਪਣੀ ਪਤਨੀ ਤੋਂ ਤਲਾਕ ਲੈਣ ਲਈ ਉਸ ਨੂੰ ਵਿਦੇਸ਼ ਆਸਟ੍ਰੇਲੀਆ ਤੋਂ ਮੁਖਤਾਰੇਖਾਸ ਨਿਯੁਤ ਕਰਕੇ ਫੈਮਿਲੀ ਅਦਾਲਤ ਤਰਨ ਤਾਰਨ ਵਿਚ ਭੇਜੀ ਤੇ ਤਲਾਕ ਦਾ ਕੇਸ ਉਸ ਰਾਹੀਂ ਦਾਇਰ ਕੀਤਾ। ਉਹ ਅਤੇ ਉਸ ਦੀ ਪਤਨੀ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਕਰਮਚਾਰੀ ਹਨ ਅਤੇ ਉਸ ਦੀ ਪਤਨੀ ਦੀ ਬਿਮਾਰ ਰਹਿੰਦੀ ਹੈ, ਜਿਸ ਦੀ ਦੇਖਭਾਲ ਉਹ ਖੁਦ ਕਰਦਾ ਹੈ। ਤਫਤੀਸ ਦੌਰਾਨ ਗੁਰਮੀਤ ਕੌਰ ਨੇ ਇਹ ਮੰਨਿਆ ਸੀ ਕਿ ਉਸ ਦੇ ਪਹਿਲੇ ਪਤੀ ਦਾ ਨਾਮ ਸੋਨੂੰ ਪੁੱਤਰ ਹਰਮੇਸ਼ ਸਿੰਘ ਵਾਸੀ ਜਮਨਾਨਗਰ ਹੈ ਅਤੇ ਉਸਨੇ ਬਿਨਾਂ ਤਲਾਕ ਲਏ ਤੋਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਧੋਖੇ ਵਿਚ ਰੱਖ ਕੇ ਮੇਰੇ ਲੜਕੇ ਹਰਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਹੈ। ਐੱਸ.ਐੱਸ.ਪੀ. ਵਲੋਂ ਉਕਤ ਮਾਮਲੇ ਦੀ ਜਾਂਚ ਡੀ.ਐੱਸ.ਪੀ.(ਸਿਟੀ) ਤਰਨ ਤਾਰਨ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਔਰਤ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਜਾਰੀ ਕੀਤਾ ਹੈ। ਥਾਣਾ ਸਿਟੀ ਤਰਨ ਤਾਰਨ ਦੇ ਏ.ਐੱਸ.ਆਈ. ਕੰਵਰਪਾਲ ਸਿੰਘ ਵਲੋਂ ਗੁਰਮੀਤ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ ਹੋਣ ’ਤੇ ਦਲਬੀਰ ਸਿੰਘ ਅਲਗੋਂ ਕੋਠੀ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਵੱਖ - ਵੱਖ ਥਾਈਂ ਦੁਸਹਿਰੇ ਦਾ ਤਿਉਹਾਰ ਮਨਾਇਆ
Ad Position 24