20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪੱਟੀ ’ਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ ਜਸਕੰਵਰ ਸਿੰਘ ਜੱਸਾ ਪੱਟੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ, ਹਰਪ੍ਰੀਤ ਸਿੰਘ ਸੰਧੂ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ

ਪੱਟੀ, 20 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੇਲਾ-2026 ਦੁਸਹਿਰਾ ਕਮੇਟੀ ਪੱਟੀ ਵਲੋਂ ਚੇਅਰਮੈਨ ਸੁਰੇਸ਼ ਪਾਠਕ ਅਤੇ ਪ੍ਰਧਾਨ ਬੱਲੂ ਮਹਿਤਾ ਦੀ ਅਗਵਾਈ ਹੇਠ ਦੁਸਹਿਰਾ ਮੈਦਾਨ, ਕਾਲਜ ਰੋਡ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਪ੍ਰਧਾਨਗੀ ਕੀਤੀ।

Ad Position 21
No active advertisement
ਅਜੀਤ ਡੈਸਕ 21-10-2026
ਪੱਟੀ, 20 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੇਲਾ-2026 ਦੁਸਹਿਰਾ ਕਮੇਟੀ ਪੱਟੀ ਵਲੋਂ ਚੇਅਰਮੈਨ ਸੁਰੇਸ਼ ਪਾਠਕ ਅਤੇ ਪ੍ਰਧਾਨ ਬੱਲੂ ਮਹਿਤਾ ਦੀ ਅਗਵਾਈ ਹੇਠ ਦੁਸਹਿਰਾ ਮੈਦਾਨ, ਕਾਲਜ ਰੋਡ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਪ੍ਰਧਾਨਗੀ ਕੀਤੀ। ਪੰਡਿਤ ਤਰੁਣ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜੱਸਾ ਪੱਟੀ ਪਹਿਲਵਾਨ ਨੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਦੁਸਹਿਰਾ ਕਮੇਟੀ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਆਪਸੀ ਪਿਆਰ ਅਤੇ ਸਦਭਾਵਨਾ ਵਧਾਉਂਦੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਤਿਆਗ, ਮਰਿਆਦਾ ਅਤੇ ਆਦਰਸ਼ਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਤੋਂ ਪਹਿਲਾਂ ਸ੍ਰੀ ਲਕਸ਼ਮੀ ਨਰਾਇਣ ਮੰਦਰ, ਵੱਡੀ ਮੰਡੀ ਤੋਂ ਦੀ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਦੇ ਪ੍ਰਧਾਨ ਰਾਕੇਸ਼ ਪਾਠਕ ਅਤੇ ਭਵਨ ਕੁਮਾਰ ਟਾਹ ਦੀ ਅਗਵਾਈ ਹੇਠ ਅਤੇ ਨੀਲ ਕਮਲ ਰਾਮਲੀਲਾ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ ਦੀ ਅਗਵਾਈ ਹੇਠ ਸੁੰਦਰ ਝਾਕੀਆਂ ਨਾਲ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਹ ਯਾਤਰਾਵਾਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚੋਂ ਹੁੰਦੀਆਂ ਹੋਈਆਂ ਦੁਸਹਿਰਾ ਮੈਦਾਨ ਪਹੁੰਚੀਆਂ। ਸ਼ਾਮ ਨੂੰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਸਮਾਗਮ ਦੌਰਾਨ ਦੁਸਹਿਰਾ ਕਮੇਟੀ ਵਲੋਂ ਮੁੱਖ ਮਹਿਮਾਨਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਪਹਿਲਵਾਨ, ਹਰਪ੍ਰੀਤ ਸਿੰਘ ਸੰਧੂ ਅਤੇ ਪੰਡਿਤ ਤਰੁਣ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਮਾਸਟਰ ਸੁਖਦੇਵ ਰਾਜ ਸ਼ਰਮਾ ਨੇ ਕੀਤਾ। ਕਮੇਟੀ ਦੇ ਚੇਅਰਮੈਨ ਸੁਰੇਸ਼ ਪਾਠਕ ਅਤੇ ਪ੍ਰਧਾਨ ਬੱਲੂ ਮਹਿਤਾ ਨੇ ਆਏ ਮਹਿਮਾਨਾਂ, ਸ਼ਹਿਰ ਵਾਸੀਆਂ ਅਤੇ ਪ੍ਰਸ਼ਾਸਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਜਲ ਸਰੋਤ ਨਿਗਮ ਪੰਜਾਬ ਰਣਜੀਤ ਸਿੰਘ ਚੀਮਾ, ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ, ਇੰਦਰਜੀਤ ਸਿੰਘ ਗਿੱਲ ਚੂਸਲੇਵੜ,ਸੁਖਬੀਰ ਸਿੰਘ ਚੂਸਲੇਵੜ, ਗੁਰਪ੍ਰੀਤ ਸਿੰਘ ਗੋਰਾ, ਚੇਅਰਮੈਨ ਮੋਹਿਤ ਅਰੋੜਾ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਵਿਜੇ ਸ਼ਰਮਾ, ਅਮਿਤ ਪੁਰੀ, ਵਿਨੋਦ ਕੁਮਾਰ ਖੰਨਾ, ਮਨਜੀਤ ਸਿੰਘ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਰਾਜਾ ਸੇਠੀ, ਦੀਪਕ ਕੁਮਾਰ, ਕੇ.ਕੇ. ਬਿੱਟੂ, ਰਛਪਾਲ ਬੇਦੀ, ਗੁਰਸੇਵਕ, ਚੰਦਰ ਮੋਹਨ ਤੇਜੀ, ਗੁਰਪ੍ਰੀਤ ਸਿੰਘ ਲਵ, ਅਮਨੀਸ਼ ਬੱਤਰਾ, ਤਰਸੇਮ ਲਾਲ ਰਾਜੂ ਭੱਲਾ, ਜਗਮੋਹਨ ਮਨਚੰਦਾ, ਦਰਸ਼ਨ ਸਿੰਘ ਢਿੱਲੋਂ, ਆਸ਼ੂ ਅਰੋੜਾ, ਹਰੀਸ਼ ਸ਼ੇਰੂ, ਤਰਸੇਮ ਜੋਸ਼ੀ, ਡਾ. ਸੁਖਵਿੰਦਰ ਸਿੰਘ ਸੰਧੂ, ਵਿਪਨ ਘਰਿਆਲਾ, ਰਾਕੇਸ਼ ਪਾਸੀ, ਗੁਰਜਿੰਦਰ ਸੰਧੂ, ਸੁਭਾਸ਼ ਸ਼ਰਮਾ, ਸ਼ੰਕਰ ਮਹਿਤਾ, ਰਾਕੇਸ਼ ਟੋਨੀ, ਵਿਨੋਦ ਗੱਪਾ, ਹਰਜਿੰਦਰ ਸਿੰਘ ਪੱਪੂ, ਲੱਕੀ ਪੰਡਿਤ, ਕੌਂਸਲਰ ਰਾਜਨਪ੍ਰੀਤ ਸਿੰਘ, ਕੌਂਸਲਰ ਸੁਖਨਿੰਦਰ ਸਿੰਘ, ਕੌਂਸਲਰ ਸੁਰਜੀਤ ਸਿੰਘ, ਗੁਰਚੇਤ ਬਰਾੜ,ਅਮੀਰ ਸਿੰਘ ਦਾਸੂਵਾਲ, ਹਰਪ੍ਰੀਤ ਸਿੰਘ ਦਾਸੂਵਾਲ, ਵਿਨੋਦ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਸੁਰੱਖਿਆ ਦੇ ਮੱਦੇਨਜ਼ਰ ਡੀ.ਐੱਸ.ਪੀ ਰਵੀਸ਼ੇਰ ਸਿੰਘ, ਥਾਣਾ ਮੁਖੀ ਹਰੀਕੇ ਪੱਤਣ ਇੰਸਪੈਕਟਰ ਪ੍ਰਭਜੀਤ ਸਿੰਘ, ਥਾਣਾ ਮੁਖੀ ਸਿਟੀ ਪੱਟੀ ਐਸ.ਆਈ ਵਿਪਨ ਕੁਮਾਰ ਦੀ ਅਗਵਾਈ ਹੇਠ ਪੁਖ਼ਤਾ ਪ੍ਰਬੰਧ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ ਬੋਰਡਿੰਗ ਸਕੂਲ ਢੋਟਾ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਬੱਚਿਆਂ ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਬੀ.ਐੱਡ ਫਰੰਟ ਦੇ ਅਧਿਆਪਕ ਅੱਜ ਲੈਣਗੇ ਸਮੂਹਿਕ ਛੁੱਟੀ
Ad Position 24