28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜਨਮੇਜਾ ਸਿੰਘ ਸੇਖੋਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੇਤੂ ਉਮੀਦਵਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-12-2025

ਮੌੜ ਮੰਡੀ, 21 ਦਸੰਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦਾ ਅੱਜ ਮੌੜ ਮੰਡੀ ਵਿਖੇ ਰੱਖੇ ਗਏ ਹਲਕਾ ਪੱਧਰੀ ਪ੍ਰੋਗਰਾਮ ਵਿਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਅਕਾਲੀ ਹਲਕੇ ਦੇ ਵੋਟਰਾਂ ਵਲੋਂ ਅਕਾਲੀ ਦਲ ਦੇ ਹੱਕ ਵਿਚ ਦਿੱਤੇ ਗਏ ਫ਼ਤਵੇ ਦਾ ਉਹ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਕਾਰ ਕੇ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਭੁਗਤ ਕੇ ਆਉਣ ਵਾਲੇ ਸਮੇਂ ਵਿਚ ਵੀ ਇਹ ਸੰਦੇਸ਼ ਦਿੱਤਾ ਹੈ ਕਿ 2027 ਦੀਆਂ ਚੋਣਾਂ ਵਿਚ ਲੋਕ ਅਕਾਲੀ ਦਲ ਦੇ ਹੱਕ ਵਿਚ ਆਪਣਾ ਫੈਸਲਾ ਸੁਣਾਉਣਗੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ ਮਾਈਸਰਖਾਨਾ, ਜਥੇਦਾਰ ਸਾਧੂ ਸਿੰਘ ਕੋਟਲੀ, ਸੁਖਚੈਨ ਸਿੰਘ ਸਾਬਕਾ ਪ੍ਰਧਾਨ, ਹਰਜਸ ਸਿੰਘ ਘਸੋਖਾਨਾ ਸਰਕਲ ਪ੍ਰਧਾਨ, ਹਰਤਾਬਲ ਸਿੰਘ ਸੁੱਖੀ, ਗੁਰਮੇਲ ਸਿੰਘ ਮਾਈਸਰਖਾਨਾ, ਸੁਖਦੇਵ ਸਿੰਘ ਮਾਈਸਰਖਾਨਾ, ਸੁਰਜੀਤ ਸਿੰਘ ਮਾਨਸਾ ਕਲਾਂ, ਜਗਸੀਰ ਸ਼ਰਮਾ ਕੋਟਲੀ, ਬਲਜੀਤ ਸਿੰਘ ਸੰਦੋਹਾ, ਹਰਬੰਸ ਸਿੰਘ ਸੰਦੋਹਾ, ਨਵਦੀਪ ਸਿੰਘ ਬਾਬੇਕਾ, ਮਨਦੀਪ ਸਿੰਘ ਚਨਾਰਥਲ, ਚਰਨਜੀਤ ਸਿੰਘ ਥੰਮਣਗੜ੍ਹ, ਜਥੇਦਾਰ ਹਰਦਿਆਲ ਸਿੰਘ ਚਾਉਕੇ, ਬਲਵੀਰ ਸਿੰਘ ਚਾਉਕੇ, ਸੰਦੀਪ ਸਿੰਘ ਬਾਠ, ਸੁਖਵੀਰ ਸਿੰਘ ਰਾਮਗੜ੍ਹ ਭੂੰਦੜ, ਗੋਰਾ ਸਿੰਘ ਰਾਮਗੜ੍ਹ ਭੂੰਦੜ, ਦਰਸ਼ਨ ਸਿੰਘ ਰਾਮਣਵਾਸ, ਸੁਖਪ੍ਰੀਤ ਸਿੰਘ ਸੁੱਖੀ ਕੁੱਬੇ, ਮਿੰਟੂ ਚਾਉਕੇ, ਚਰਨਜੀਤ ਸਿੰਘ ਭਾਈ ਬਖਤੌਰ, ਨਵਦੀਪ ਸਿੰਘ ਭਾਈ ਬਖਤੌਰ, ਜੋਗਿੰਦਰ ਸਿੰਘ ਜੋਧਪੁਰ, ਸੁਰਿੰਦਰ ਸਿੰਘ ਜੋਧਪੁਰ, ਸ਼ਿੰਦਰ ਸਿੰਘ ਮਾਈਸਰਖਾਨਾ, ਹਰਭਜਨ ਸਿੰਘ ਮਾਈਸਰਖਾਨਾ, ਅਵਤਾਰ ਸਿੰਘ ਮਾਈਸਰਖਾਨਾ, ਉੱਦਮ ਸਿੰਘ ਕੁੱਤੀਵਾਲ, ਲੀਲਾ ਸਿੰਘ ਕੁੱਤੀਵਾਲ, ਅਵਤਾਰ ਸਿੰਘ ਨੰਬਰਦਾਰ ਕੁੱਤੀਵਾਲ, ਮਨਦੀਪ ਸਿੰਘ ਸੰਦੋਹਾ, ਨਸੀਬ ਸਿੰਘ ਸੰਦੋਹਾ, ਗੁਰਬਚਨ ਸਿੰਘ ਬਾਬੇਕਾ, ਮਨਦੀਪ ਸਿੰਘ ਬਾਬੇਕਾ, ਹੈਪੀ ਜੈਦ, ਸ਼ਿੰਦਰਪਾਲ ਸਿੰਘ ਬੁਰਜ, ਬਲਜਿੰਦਰ ਸਿੰਘ ਲੀਲੂ ਜੈਦ, ਸਤਨਾਮ ਸਿੰਘ ਯਾਤਰੀ, ਗੁਰਜੰਟ ਸਿੰਘ ਯਾਤਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਤਾਜ਼ਾ ਚੋਣਾਂ 'ਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਵੋਟ ਵਧਣ ਨਾਲ ਹਲਕੇ 'ਚ ਸਿਆਸੀ ਹਲਚਲ <br/> ਅਗਲੀ ਖ਼ਬਰ ਕੁਲਬੀਰ ਸਿੰਘ ਮੱਤਾ ਨੂੰ ਸਦਮਾ, ਭਰਾ ਦੀ ਮੌਤ
Ad Position 24