28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਤਾਜ਼ਾ ਚੋਣਾਂ 'ਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਵੋਟ ਵਧਣ ਨਾਲ ਹਲਕੇ 'ਚ ਸਿਆਸੀ ਹਲਚਲ <br/>

Ad Position 21
No active advertisement
ਅਜੀਤ ਡੈਸਕ 22-12-2025
ਕੋਟਕਪੂਰਾ, 21 ਦਸੰਬਰ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ 'ਚ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਅਤੇ ਉਨ੍ਹਾਂ ਦੇ ਹੱਕ 'ਚ ਵੋਟ ਬੈਂਕ ਵਧਣ ਨਾਲ ਹਲਕੇ ਅੰਦਰ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ | ਇਸ ਨਾਲ ਜਿੱਥੇ ਉਕਤ ਪਾਰਟੀਆਂ ਦੀ ਅਗਵਾਈ ਕਰਕੇ ਸਿਆਸੀ ਆਗੂਆਂ ਨੂੰ ਆਸ ਦੀ ਨਵੀਂ ਕਿਰਨ ਦਿਖਾਈ ਦੇਣ ਲੱਗ ਪਈ ਹੈ, ਓਥੇ ਇਨ੍ਹਾਂ ਪਾਰਟੀਆਂ ਦੇ ਵਰਕਰਾਂ ਅਤੇ ਸਮਰਥਕਾਂ 'ਚ ਕਾਫ਼ੀ ਜ਼ਿਆਦਾ ਉਤਸ਼ਾਹ ਵੀ ਵਧਿਆ ਹੋਇਆ ਪ੍ਰਤੀਤ ਹੋ ਰਿਹਾ ਹੈ | ਕੋਟਕਪੂਰਾ ਵਿਧਾਨ ਸਭਾ ਹਲਕੇ ਅਧੀਨ ਆਉਂਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦਾਂ ਦੇ ਦੋ ਜ਼ੋਨਾਂ ਖਾਰਾ ਅਤੇ ਪੱਕਾ ਤੋਂ ਕ੍ਰਮਵਾਰ ਸ਼ੋ੍ਰਮਣੀ ਅਕਾਲੀ ਦਲ ਦੇ ਖ਼ੁਸ਼ਪ੍ਰੀਤ ਕੌਰ (ਲੀਡ 911 ਵੋਟਾਂ) ਅਤੇ ਨਿਰਮਲ ਸਿੰਘ ਸੰਘਾ (ਲੀਡ 1825 ਵੋਟਾਂ) ਜੇਤੂ ਰਹੇ ਹਨ | ਇਵੇਂ ਹੀ ਸੰਧਵਾਂ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਐਡਵੋਕੇਟ ਗੁਰਵਿੰਦਰ ਕੌਰ (ਲੀਡ 829 ਵੋਟਾਂ) ਜੇਤੂ ਰਹੇ ਹਨ | ਹਲਕੇ ਅਧੀਨ ਆਉਂਦੀਆਂ 19 ਬਲਾਕ ਸੰਮਤੀਆਂ 'ਚੋਂ 8-8 ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮਹਿਜ਼ 3 ਸੀਟਾਂ ਸੱਤ੍ਹਾਧਾਰੀ ਧਿਰ ਦੇ ਹਿੱਸੇ ਆਈਆਂ ਹਨ | ਤਾਜ਼ਾ ਚੋਣਾਂ 'ਚ ਸਾਹਮਣੇ ਆਏ ਉਕਤ ਨਤੀਜਿਆਂ ਨੇ ਬਿਨ੍ਹਾਂ ਸ਼ੱਕ ਦੋਹਾਂ ਪਾਰਟੀਆਂ ਦੇ ਸੀਨੀਅਰ ਲੀਡਰਾਂ, ਸਮਰਥਕਾਂ ਅਤੇ ਵਰਕਰਾਂ ਦਾ ਹੌਂਸਲਾ ਲਾਜ਼ਮੀ ਤੌਰ 'ਤੇ ਵਧਾਇਆ ਹੈ | ਬਲਾਕ ਸੰਮਤੀ ਦੇ 19 ਜ਼ੋਨਾਂ 'ਚੋਂ ਸ਼ੋ੍ਰਮਣੀ ਅਕਾਲੀ ਦਲ ਨੂੰ ਕੁੱਲ 17,736 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਨੂੰ 15,524 ਅਤੇ ਆਮ ਆਦਮੀ ਪਾਰਟੀ ਨੂੰ 14,216 ਵੋਟਾਂ ਪਈਆਂ ਹਨ | ਇਵੇਂ ਹੀ ਜ਼ਿਲ੍ਹਾ ਪ੍ਰੀਸ਼ਦ ਵੋਟਾਂ 'ਚੋਂ ਪੱਕਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਨੂੰ 6321, ਆਪ ਨੂੰ 4677 ਅਤੇ ਕਾਂਗਰਸ ਨੂੰ 4496 ਵੋਟਾਂ ਪਈਆਂ ਹਨ | ਜ਼ੋਨ ਸੰਧਵਾਂ ਤੋਂ ਕਾਂਗਰਸ ਨੂੰ 5819, ਸ਼੍ਰੋਮਣੀ ਅਕਾਲੀ ਦਲ ਨੂੰ 4990 ਤੇ 'ਆਪ' ਨੂੰ 4257 ਅਤੇ ਖਾਰਾ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ 6567, 'ਆਪ' ਨੂੰ 5656 ਅਤੇ ਕਾਂਗਰਸ ਨੂੰ 5439 ਵੋਟਾਂ ਹਾਸਿਲ ਹੋਈਆਂ ਹਨ | ਕੋਟਕਪੂਰਾ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਨੇ ਆਪਣੇ ਉਮੀਦਵਾਰਾਂ ਦੀ ਤਾਜ਼ਾ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਤੀਜੇ ਨੂੰ ਉਹ ਸਾਕਾਰਾਤਮਕ ਦਿ੍ਸ਼ਟੀਕੋਨ ਤੋਂ ਵੇਖਦੇ ਹਨ | ਇਸ ਨਾਲ ਵਰਕਰਾਂ ਦਾ ਉਤਸ਼ਾਹ ਵਧਿਆ ਹੈ | ਇਸ ਸਬੰਧੀ ਸੰਪਰਕ ਕਰਨ 'ਤੇ ਹਲਕਾ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦਾ ਕਾਂਗਰਸ ਪਾਰਟੀ ਅਤੇ ਉਸ ਦੇ ਉਮੀਦਵਾਰਾਂ ਪ੍ਰਤੀ ਵਿਸ਼ਵਾਸ ਵਧਿਆ ਹੈ | ਇਹ ਇਕ ਚੰਗਾ ਸੁਨੇਹਾ ਹੈ | ਉਨ੍ਹਾਂ ਵਲੋਂ ਵਿਅਕਤੀਗਤ ਰੂਪ 'ਚ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਦੀ ਕੋਸ਼ਿਸ਼ ਜਾਰੀ ਰਹੇਗੀ ਅਤੇ ਇਨ੍ਹਾਂ ਚੋਣਾਂ ਦੌਰਾਨ ਰਹੀਆਂ ਘਾਟਾਂ-ਕਮੀਆਂ ਨੂੰ ਦੂਰ ਕੀਤਾ ਜਾਵੇਗਾ | ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਜ਼ਿਲ੍ਹਾ ਕਾਂਗਰਸ ਫ਼ਰੀਦਕੋਟ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਰਾੜ ਕੋਟਸੁਖੀਆ ਨੇ ਤਾਜ਼ਾ ਨਤੀਜਿਆਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੁੱਚੇ ਜ਼ਿਲ੍ਹੇ ਅੰਦਰ ਜੇਕਰ ਪਾਰਟੀ ਦੇ ਸੀਨੀਅਰ ਵਰਕਰ ਪਾਰਟੀ ਉਮੀਦਵਾਰਾਂ ਦਾ ਲੁਕਵਾਂ ਨੁਕਸਾਨ ਨਾ ਕਰਦੇ ਤਾਂ ਹੋਰ ਉਮੀਦਵਾਰ ਵੀ ਚੋਣ ਜਿੱਤ ਹਾਸਿਲ ਕਰ ਸਕਦੇ ਸਨ | ਇਸ ਸਬੰਧੀ ਵਿਚਾਰ ਜਾਨਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨਾਲ ਵਾਰ-ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਗਿ੍ਫ਼ਤਾਰ ਅਗਲੀ ਖ਼ਬਰ ਜਨਮੇਜਾ ਸਿੰਘ ਸੇਖੋਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੇਤੂ ਉਮੀਦਵਾਰਾਂ ਦਾ ਸਨਮਾਨ
Ad Position 24