27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਦਾ ਤਾਜਪੋਸ਼ੀ ਸਮਾਗਮ

ਫ਼ਰੀਦਕੋਟ, 27 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਦਾ ਤਾਜਪੋਸ਼ੀ ਸਮਾਗਮ ਸਥਾਨਕ ਫ਼ਰੀਦਕੋਟ ਕਲੱਬ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਓਮ ਪ੍ਰਕਾਸ਼ ਗੋਇਲ ਜ਼ਿਲ੍ਹਾ ਗਵਰਨਰ ਸਨ।

Ad Position 21
No active advertisement
ਅਲਾਇੰਸ ਕਲੱਬ ਫ਼ਰੀਦਕੋਟ ਦੀ ਤਾਜਪੋਸ਼ੀ ਮੌਕੇ ਨਵੇਂ ਅਹੁਦੇਦਾਰਾਂ ਨਾਲ ਮੈਂਬਰ ਤੇ ਹੋਰ। ਅਜੀਤ ਤਸਵੀਰ 28-10-2026
ਫ਼ਰੀਦਕੋਟ, 27 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਦਾ ਤਾਜਪੋਸ਼ੀ ਸਮਾਗਮ ਸਥਾਨਕ ਫ਼ਰੀਦਕੋਟ ਕਲੱਬ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਓਮ ਪ੍ਰਕਾਸ਼ ਗੋਇਲ ਜ਼ਿਲ੍ਹਾ ਗਵਰਨਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਜੈਕਟ ਚੇਅਰਮੈਨ ਐਡਵੋਕੇਟ ਦਲਦੀਪ ਸਿੰਘ ਪਟੇਲ ਨੇ ਪ੍ਰਾਰਥਨਾ ਪੜ੍ਹ ਕੇ ਕੀਤੀ। ਵਰਿੰਦਰ ਕੋਛੜ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਪਾਸਟ ਡਿਸਟਿ੍ਰਕ ਗਵਰਨਰ ਅਤੇ ਇੰਡਕਸਨ ਅਫਸਰ ਨਿਰੰਜਨ ਸਿੰਘ ਨੇ ਨਵੇਂ ਬਣੇ ਮੈਂਬਰ ਕੇ.ਪੀ ਸਿੰਘ ਸਰਾਂ ਅਤੇ ਨਵੀਨ ਗਰਗ ਨੂੰ ਮੈਂਬਰ ਵਜੋਂ ਸਹੁੰ ਚਕਾਈ। ਵਾਈਸ ਜ਼ਿਲ੍ਹਾ ਗਵਰਨਰ ਬਲਵਿੰਦਰ ਸਿੰਘ ਨੇ ਕਲੱਬ ਦੇ ਪ੍ਰਧਾਨ ਬਲਦੇਵ ਰਾਜ ਤੇਰੀਆ, ਸਕੱਤਰ ਗੁਰਵਿੰਦਰ ਸਿੰਘ ਧਿੰਗੜਾ, ਖਜ਼ਾਨਚੀ ਅਨੁਜ ਗੁਪਤਾ, ਬੋਰਡ ਆਫ਼ ਡਾਇਰੈਕਟਰ ਡਾ.ਵਰਿੰਦਰ ਗੋਇਲ, ਪ੍ਰਵੀਨ ਗਲਹੋਤਰਾ, ਵਰਿੰਦਰ ਕੋਛੜ, ਸਹਾਇਕ ਖਜ਼ਾਨਚੀ ਨਵਨੀਤ ਜੈਨ, ਸਹਾਇਕ ਸਕੱਤਰ ਗੁਰਦੀਪ ਸਿੰਘ ਅਰੋੜਾ, ਟੇਮਰ ਕਮਲਦੀਪ ਦੂਆ, ਟੇਲ ਟਵਿਸਟਰ ਜਗਜੀਤ ਧਿੰਗੜਾ, ਵਾਈਸ ਪ੍ਰਧਾਨ ਲਖਵੀਰ ਸਿੰਘ ਵਿਰਕ ਨੂੰ ਉਨ੍ਹਾਂ ਦੇ ਅਹੁਦਿਆਂ ਦੇ ਫ਼ਰਜ਼ਾਂ ਲਈ ਪ੍ਰਣ ਕਰਵਾਇਆ। ਅੰਤ ’ਚ ਪ੍ਰਧਾਨ ਬਲਦੇਵ ਰਾਜ ਤੇਰੀਆ ਨੇ ਸਭ ਦਾ ਧੰਨਵਾਦ ਕੀਤਾ। ਡਿਸਟਿ੍ਰਕ ਪੀ.ਆਰ.ਓ ਗੁਰਵਿੰਦਰ ਸਿੰਘ ਧਿੰਗੜਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਚੰਦਰ ਅਰੋੜਾ, ਸੁਖਜੰਟ ਸਿਦਓੜਾ, ਗਗਨ ਸੁਖੀਜਾ ਅਤੇ ਕੇ.ਪੀ.ਸਿੰਘ ਸਰਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਵੋਟ ਬਚਾਓ-ਦੇਸ਼ ਬਚਾਓ’ ਮਹਿੰਮ ਨੂੰ ਘਰ-ਘਰ ਤੱਕ ਲੈ ਕੇ ਜਾਵਾਂਗੇ: ਬੱਬੂ ਬਰਾੜ ਅਗਲੀ ਖ਼ਬਰ ਯੁਵਕ ਮੇਲੇ ਦਾ ਤੀਜਾ ਦਿਨ ਸੰਗੀਤ ਸਾਜ਼ ਅਤੇ ਚਿੱਤਰਕਾਰੀ ਦੇ ਰੰਗਾਂ ਨਾਲ ਰੰਗਿਆ
Ad Position 24