ਡੱਬਵਾਲੀ ਮਲਕੋ ਆਸ਼ਰਮ ਵਿਖੇ ਸ਼ਰਦ ਪੂਰਨਿਮਾ ਮਹਾਉਤਸਵ ਮਨਾਇਆ
ਮਲੋਟ, 26 ਅਕਤੂਬਰ (ਪਾਟਿਲ)-ਡੱਬਵਾਲੀ ਮਲਕੋ ਸਥਿਤ ਸਤਿਸੰਗ ਆਸ਼ਰਮ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼ਰਦ ਪੂਰਨਿਮਾ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਆਯੁਰਵੈਦਿਕ ਕੈਂਪ ਵੀ ਲਗਾਇਆ ਗਿਆ।
ਮਲੋਟ, 26 ਅਕਤੂਬਰ (ਪਾਟਿਲ)-ਡੱਬਵਾਲੀ ਮਲਕੋ ਸਥਿਤ ਸਤਿਸੰਗ ਆਸ਼ਰਮ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼ਰਦ ਪੂਰਨਿਮਾ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਆਯੁਰਵੈਦਿਕ ਕੈਂਪ ਵੀ ਲਗਾਇਆ ਗਿਆ। ਇਸ ਸਮਾਗਮ ਰਾਹੀਂ ਅਧਿਆਤਮਿਕਤਾ, ਸਿਹਤ ਜਾਗਰੂਕਤਾ ਅਤੇ ਲੋਕ ਸੇਵਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਾਧਵੀ ਪ੍ਰੀਤੀ ਭਾਰਤੀ ਨੇ ਸਤਿਸੰਗ ਪ੍ਰਵਚਨਾਂ ਰਾਹੀਂ ਸ਼ਰਧਾਲੂਆਂ ਨੂੰ ਅਧਿਆਤਮਿਕ ਜੀਵਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਹਰੀ ਸੁੱਖ-ਸਹੂਲਤਾਂ ਦੇ ਨਾਲ ਅੰਦਰੂਨੀ ਸ਼ਾਂਤੀ, ਸਕਾਰਾਤਮਿਕ ਸੋਚ ਅਤੇ ਆਤਮਿਕ ਜਾਗ੍ਰਿਤੀ ਵੀ ਜੀਵਨ ਲਈ ਬੇਹੱਦ ਜ਼ਰੂਰੀ ਹਨ। ਆਯੁਰਵੈਦਿਕ ਕੈਂਪ ਵਿਚ ਸਾਹ ਸੰਬੰਧੀ ਸਮੱਸਿਆਵਾਂ, ਪੁਰਾਣੀ ਖੰਘ ਅਤੇ ਨਜ਼ਲੇ ਤੋਂ ਪੀੜਤ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਸਲਾਹ-ਮਸ਼ਵਰੇ ਦਾ ਪ੍ਰਬੰਧ ਕੀਤਾ ਗਿਆ। ਕੈਂਪ ਨੇ ਲੋਕਾਂ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਯੋਗ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ।