30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਲਾਟ ਦੇ ਕਬਜ਼ੇ ਨੂੰ ਲੈ ਕੇ ਦਰਜ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਪਿੰਡ ਵਾਸੀ ਪੀੜਤ ਪਰਿਵਾਰਾਂ ਦੇ ਹੱਕ 'ਚ ਉਤਰੇ

Ad Position 21
No active advertisement
ਅਜੀਤ ਡੈਸਕ 30-12-2025

ਸੰਗਤ ਮੰਡੀ, 29 ਦਸੰਬਰ (ਅੰਮਿ੍ਤਪਾਲ ਸ਼ਰਮਾ/ਸੁਖਤੇਜ ਧਾਲੀਵਾਲ)-ਨੇੜਲੇ ਪਿੰਡ ਮਛਾਣਾ ਵਿਖੇ ਪਲਾਟ ਦੇ ਕਬਜ਼ੇ ਨੂੰ ਲੈ ਕੇ ਦਰਜ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਪਿੰਡ ਵਾਸੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਮੈਦਾਨ 'ਚ ਉਤਰ ਆਏ ਹਨ | ਪਿੰਡ ਵਿਖੇ ਇਕੱਤਰ ਹੋਏ ਪੀੜਤ ਪਰਿਵਾਰਾਂ ਵਲੋਂ ਰਾਜਪਾਲ ਦੇ ਪਿਤਾ ਮਾਧੋ ਰਾਮ ਅਤੇ ਲਖਵਿੰਦਰ ਦੇ ਪਿਤਾ ਮੋਹਣ ਲਾਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਨ੍ਹਾਂ ਦੇ ਪਿੰਡ 'ਚ ਵਿਆਹੇ ਹਨ ਅਤੇ ਸੰਗਤ ਪੁਲਿਸ ਵਲੋਂ ਉਨ੍ਹਾਂ ਦੇ ਬੱਚਿਆਂ ਪੁੱਤਰਾਂ 'ਤੇ ਕੈਬਨਿਟ ਮੰਤਰੀ ਦੇ ਇਸ਼ਾਰੇ 'ਤੇ ਝੂਠਾ ਪਰਚਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜੋ 12 ਮਰਲੇ ਦਾ ਪਲਾਟ ਉਨ੍ਹਾਂ ਦੇ ਪਰਿਵਾਰ ਵੱਲੋਂ ਅੰਮਿ੍ਤਪਾਲ ਕੌਰ ਪਤਨੀ ਸਰਬਜੀਤ ਸਿੰਘ ਪੁੱਤਰ ਨਗਿੰਦਰ ਸਿੰਘ ਤੋਂ ਖ਼ਰੀਦਿਆ ਸੀ, ਜਿਸ ਦੀ ਮਾਲ ਰਿਕਾਰਡ 'ਚ ਰਜਿਸਟਰੀ, ਇੰਤਕਾਲ ਅਤੇ ਕਬਜ਼ਾ ਵੀ ਉਨ੍ਹਾਂ ਕੋਲ ਹੈ ਪੰ੍ਰਤੂ ਵੋਟਾਂ ਦੀ ਰੰਜ਼ਿਸ਼ ਤਹਿਤ ਉਨ੍ਹਾਂ ਦੇ ਪੁੱਤਰਾਂ 'ਤੇ ਝੂਠਾ ਪਰਚਾ ਸਿਆਸੀ ਦਬਾਅ ਹੇਠ ਦਰਜ ਕੀਤਾ ਗਿਆ ਹੈ, ਜਦੋਂ ਕਿ ਸੰਗਤ ਥਾਣੇ ਦੇ ਮੁਖੀ ਦਲਜੀਤ ਸਿੰਘ ਵੱਲੋਂ ਸਾਰੇ ਮਾਲ ਰਿਕਾਰਡ ਦੇਖਣ ਤੋਂ ਬਾਅਦ ਝੂਠਾ ਪਰਚਾ ਦਰਜ ਕਰਨ ਤੋਂ ਇਨਕਾਰ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਸਿਆਸੀ ਦਬਾਅ ਥੱਲੇ ਮੁਅੱਤਲ ਕੀਤਾ ਗਿਆ ਹੈ | ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਸੰਮਤੀ ਚੋਣਾਂ 'ਚ ਘੱਟ ਵੋਟਾਂ ਮਿਲਣ ਤੋਂ ਬੌਖ਼ਲਾਏ 'ਆਪ' ਆਗੂ ਪਰਚੇ ਦਰਜ ਕਰਵਾ ਕੇ ਕਿੜ ਕੱਢ ਰਹੇ ਹਨ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਸਿੰਘ ਬਰਾੜ ਗੁਰੂਸਰ ਸੈਣੇਵਾਲਾ, ਸੰਮਤੀ ਮੈਂਬਰ ਦਰਸ਼ਨ ਸਿੰਘ ਗਿੱਲ ਅਤੇ ਸਰਕਲ ਸੰਗਤ ਦੇ ਪ੍ਰਧਾਨ ਮੈਂਬਰ ਸਿੰਘ ਮਛਾਣਾ ਨੇ ਦੱਸਿਆ ਕਿ ਜੇਕਰ ਝੂਠਾ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਥਾਣਾ ਸੰਗਤ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ, ਬਲਵਿੰਦਰ ਸਿੰਘ ਦੁੱਨੇਵਾਲਾ, ਕਾਕਾ ਸਿੰਘ ਪੰਚ, ਲੱਖਾ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਗੁਰਜੰਟ ਸਿੰਘ, ਬਲਜਿੰਦਰ ਸਿੰਘ, ਜਗਰਾਜ ਸਿੰਘ, ਗੁਰਸੇਵਕ ਸਿੰਘ, ਬਿਲਾਸ ਰਾਮ, ਹਰਦੀਪ ਸਿੰਘ, ਸਾਬਕਾ ਪੰਚ ਵੇਦ ਪ੍ਰਕਾਸ਼, ਵਕੀਲ ਸਿੰਘ, ਅਰਸ਼ਦੀਪ ਸਿੰਘ, ਚਰਨਜੀਤ ਸਿੰਘ ਖ਼ਾਲਸਾ ਅਤੇ ਕਰਤਾਰ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀਆਂ ਦੁਕਾਨਾਂ ਦੀ ਜਾਂਚ ਅਗਲੀ ਖ਼ਬਰ ਹੈਰੋਇਨ ਸਮੇਤ ਕੀਤਾ ਕਾਬੂ
Ad Position 24