29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਅਤੇ ਇੰਡੀ ਗੱਠਜੋੜ ਦੀ ਨਿਰਾਸ਼ਾ ਦਾ ਨਤੀਜਾ- ਸਰੂਪ ਚੰਦ ਸਿੰਗਲਾ

ਬਠਿੰਡਾ , 29 ਸਤੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਭਾਰਤੀ ਜਨਤਾ ਪਾਰਟੀ , ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕੇਂਦਰੀ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ’ ਤੇ ਲਗਾਤਾਰ ਸਵਾਲ ਉਠਾਉਣਾ , ਕਾਂਗਰਸ ਅਤੇ ਇੰਡੀ ਗੱਠਜੋੜ ਦੀ ਡੂੰਘੀ ਨਿਰਾਸ਼ਾ ਦਾ ਸਪੱਸ਼ਟ ਨਤੀਜਾ ਹੈ । ਹੁਣ ਤਿੰਨਾਂ ਚੋਣ ਕਮਿਸ਼ਨਰਾਂ ਵਲੋਂ ਇਕ ਉੱਚ - ਪੱਧਰੀ ਮੀਟਿੰਗ ਉਪਰੰਤ ਸਾਂਝਾ ਬਿਆਨ ਜਾਰੀ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਕੋਲ ਮੂੰਹ ਲੁਕਾਉਣ ਲਈ ਵੀ ਕੋਈ ਜਗ੍ਹਾ ਨਹੀਂ ਬਚੀ ।

Ad Position 21
No active advertisement
ਅਜੀਤ ਡੈਸਕ 30-09-2026
ਬਠਿੰਡਾ , 29 ਸਤੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਭਾਰਤੀ ਜਨਤਾ ਪਾਰਟੀ , ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕੇਂਦਰੀ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ’ ਤੇ ਲਗਾਤਾਰ ਸਵਾਲ ਉਠਾਉਣਾ , ਕਾਂਗਰਸ ਅਤੇ ਇੰਡੀ ਗੱਠਜੋੜ ਦੀ ਡੂੰਘੀ ਨਿਰਾਸ਼ਾ ਦਾ ਸਪੱਸ਼ਟ ਨਤੀਜਾ ਹੈ । ਹੁਣ ਤਿੰਨਾਂ ਚੋਣ ਕਮਿਸ਼ਨਰਾਂ ਵਲੋਂ ਇਕ ਉੱਚ - ਪੱਧਰੀ ਮੀਟਿੰਗ ਉਪਰੰਤ ਸਾਂਝਾ ਬਿਆਨ ਜਾਰੀ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਕੋਲ ਮੂੰਹ ਲੁਕਾਉਣ ਲਈ ਵੀ ਕੋਈ ਜਗ੍ਹਾ ਨਹੀਂ ਬਚੀ । ਸਿੰਗਲਾ ਨੇ ਕਿਹਾ ਕਿ ਕਦੇ ਈ . ਵੀ . ਐੱਮ . ( ਵੋਟਿੰਗ ਮਸ਼ੀਨਾਂ ) ਅਤੇ ਕਦੇ ਦੇਸ਼ ਦੀਆਂ ਪ੍ਰਮੁੱਖ ਸੰਵਿਧਾਨਕ ਸੰਸਥਾਵਾਂ ਦੀ ਉੱਚਤਾ ਨੂੰ ਠੇਸ ਪਹੁੰਚਾਉਣਾ ਕਾਂਗਰਸ ਦੀ ਪੁਰਾਣੀ ਆਦਤ ਬਣ ਚੁੱਕੀ ਹੈ । ਇਕ ਤੋਂ ਬਾਅਦ ਇਕ ਸੂਬਿਆਂ ਦੀਆਂ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਲਾਚਾਰ ਹੋ ਚੁੱਕਾ ਇੰਡੀ ਗੱਠਜੋੜ ਪੂਰੀ ਤਰ੍ਹਾਂ ਬਿਖਰ ਚੁੱਕਾ ਹੈ ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੀਆਂ ਖਿਡਾਰਨਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਜਿੱਤੇ ਤਗਮੇ ਅਗਲੀ ਖ਼ਬਰ - ਖੇਡਾਂ ਵਤਨ ਪੰਜਾਬ ਦੀਆਂ- ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਤਗਮੇ ਜਿੱਤਣ ਲਈ ਵਿਖਾਇਆ ‘ਦਮ’
Ad Position 24