29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਵਪਾਰ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਹੋਰ ਬਿਹਤਰ ਹੋਣਗੇ ਭਾਰਤ ਤੇ ਅਮਰੀਕਾ ਦੇ ਸੰਬੰਧ-ਜੈਸ਼ੰਕਰ

ਨਿਊਯਾਰਕ, 29 ਸਤੰਬਰ (ਪੀ.ਟੀ.ਆਈ.)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਤੇ...

Ad Position 21
No active advertisement
ਅਜੀਤ ਡੈਸਕ 29-09-2026

ਨਿਊਯਾਰਕ, 29 ਸਤੰਬਰ (ਪੀ.ਟੀ.ਆਈ.)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਜੇਕਰ ਵਪਾਰ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਇਹ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ‘ਬਿਹਤਰ’ ਬਣਾਉਣ ’ਚ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਪਾਰ ਸਮਝੌਤੇ ਬਾਰੇ ਤੇਜ਼ੀ ਨਾਲ ਤਰੱਕੀ ਦੀਆਂ ਉਮੀਦਾਂ ਦਾ ਸਾਹਮਣਾ ਜ਼ਮੀਨੀ ਹਕੀਕਤ ਦੀ ਵਧੇਰੇ ਗੁੰਝਲਦਾਰ ਸਥਿਤੀ ਨਾਲ ਹੋਇਆ ਹੈ।

ਜੈਸ਼ੰਕਰ ਨੇ ਸੋਮਵਾਰ ਨੂੰ ਨਿਊਯਾਰਕ ’ਚ ਏਸ਼ੀਆ ਸੋਸਾਇਟੀ ਵਲੋਂ ਕਰਵਾਏ ਵਿਸ਼ੇਸ਼ ਸੰਵਾਦ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ, ਪ੍ਰਵਾਸੀ ਭਾਰਤੀਆਂ ਤੇ ਨੀਤੀ ਮਾਹਿਰਾਂ ਨੂੰ ਸੰਬੋਧਨ ਕੀਤਾ। ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਇਜਲਾਸ ਦੇ ਉੱਚ-ਪੱਧਰੀ ਹਫ਼ਤੇ ਦੀ ਸਮਾਪਤੀ ਮੌਕੇ ਹੋਏ ਇਸ ਪ੍ਰੋਗਰਾਮ ’ਚ ਉਨ੍ਹਾਂ ਭਾਰਤ-ਅਮਰੀਕਾ ਸਬੰਧਾਂ ਤੇ ਵਪਾਰ ਤੇ ਟੈਰਿਫ਼ ਨਾਲ ਜੁੜੇ ਮੁੱਦਿਆਂ ਬਾਰੇ ਗੱਲ ਕੀਤੀ। ਵਪਾਰ ਗੱਲਬਾਤ ਬਾਰੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਛੋਟੇ ਉਤਪਾਦਕਾਂ, ਛੋਟੇ ਕਿਸਾਨਾਂ ਤੇ ਛੋਟੀਆਂ ਫੈਕਟਰੀਆਂ ਵਾਲਾ ਸਮਾਜ ਹੈ।

ਇਸ ਲਈ ਭਾਰਤ ਤੇ ਅਮਰੀਕਾ ਵਿਚਾਲੇ ਪ੍ਰਤੀ ਵਿਅਕਤੀ ਆਮਦਨ ਦੇ ਅੰਤਰ ਤੋਂ ਇਲਾਵਾ ਦੋਵਾਂ ਦੇਸ਼ਾਂ ਦੀ ਉਤਪਾਦਨ ਪ੍ਰਣਾਲੀ ਤੇ ਸਮਾਜਿਕ ਢਾਂਚਾ ਵੀ ਕਾਫ਼ੀ ਵੱਖਰਾ ਹੈ। ਉਨ੍ਹਾਂ ਕਿਹਾ ਕਿ ਵਪਾਰ ਗੱਲਬਾਤ ਨੂੰ ਸਿਰੇ ਚੜ੍ਹਾਉਣ ਲਈ ਧੀਰਜ ਤੇ ਵਿਸਥਾਰ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਵਪਾਰ ਸਮਝੌਤੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਹੱਦ ਤੱਕ ਸਮਝ ਬਣ ਚੁੱਕੀ ਹੈ। ਹਾਲਾਂਕਿ, ਅਮਰੀਕਾ ਦੀ ਟੈਰਿਫ਼ ਨੀਤੀ ’ਚ ਹੋਏ ਬਦਲਾਅ ਕਾਰਨ ਗੱਲਬਾਤ ਨੂੰ ਕੁਝ ਹੋਰ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਵਲੋਂ ਨਵੇਂ ਸੈਕਸ਼ਨ 301 ਤਹਿਤ ਚੱਲ ਰਹੀ ਪ੍ਰਕਿਰਿਆ ਦਾ ਸਮਝੌਤੇ ’ਤੇ ਕੀ ਅਸਰ ਪਵੇਗਾ, ਇਹ ਵੀ ਦੇਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਮਝੌਤਾ ਪੂਰਾ ਹੋਣ ਨਾਲ ਪਿਛਲੇ ਸਾਲ ਪੈਦਾ ਹੋਈਆਂ ਕੁਝ ਰੁਕਾਵਟਾਂ ਦੂਰ ਕਰਨ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਅੰਦਰਲੇ ਵਿਕਾਸ ਵੀ ਦੁਵੱਲੇ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਸੀਤਾਰਮਨ ਵਲੋਂ ਸਾਊਦੀ ਅਰਬ, ਸਵਿਟਜ਼ਰਲੈਂਡ, ਜਾਰਡਨ ਤੇ ਨਿਪਾਲ ਦੇ ਵਿੱਤ ਮੰਤਰੀਆਂ ਨਾਲ ਮੀਟਿੰਗਾਂ ਅਗਲੀ ਖ਼ਬਰ ਭਾਰਤ ਦਾ ਐਸਾਰ ਗਰੁੱਪ ਅਮਰੀਕਾ ’ਚ ਸਭ ਤੋਂ ਵੱਡਾ ਸਟੀਲ ਪਲਾਂਟ ਬਣਾਏਗਾ-ਟਰੰਪ
Ad Position 24