ਜੋਧਾਂ, 31 ਮਈ (ਗੁਰਵਿੰਦਰ ਸਿੰਘ ਹੈਪੀ)-ਦੀ ਗੁੱਜਰਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਸੁਸਾਇਟੀ ਦੇ ਅਧਿਕਾਰੀ ਬਲਵਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਹੋਈ¢ ਚੋਣ ਦੌਰਾਨ ਸੰਦੀਪ ਸਿੰਘ ਨੂੰ ਸਭਾ ਦਾ ਪ੍ਰਧਾਨ ਅਤੇ ਨਿਰਮਲ ਸਿੰਘ ਨਿੰਮੋਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ¢ ਜਦਕਿ ਇਨ੍ਹਾਂ ਤੋਂ ਇਲਾਵਾ ਕਰਮ ਚੰਦ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਹਿੰਦਰਪਾਲ ਸਿੰਘ, ਦਰਸ਼ਨ ਸਿੰਘ, ਅਮਰਿੰਦਰ ਸਿੰਘ, ਅਮਨਦੀਪ ਸਿੰਘ, ਪਰਮਜੀਤ ਕੌਰ ਅਤੇ ਮਹਿੰਦਰ ਕੌਰ ਨੂੰ ਸਭਾ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ¢ ਨਵ ਨਿਯੁਕਤ ਪ੍ਰਧਾਨ ਸੰਦੀਪ ਸਿੰਘ ਅਤੇ ਮੀਤ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਸਭਾ ਦੀ ਬਿਹਤਰੀ ਲਈ ਉਹ ਸਾਰੇ ਹੀ ਨਵ ਨਿਯੁਕਤ ਮੈਂਬਰਾਂ ਦੇ ਸਹਿਯੋਗ ਨਾਲ ਇਸ ਖੇਤੀਬਾੜੀ ਸਭਾ ਦਾ ਸਾਰਾ ਕੰਮਕਾਜ ਸੁਚੱਜੇ ਢੰਗ ਨਾਲ ਚਲਾਉਣ ਲਈ ਵਚਨਬੱਧ ਹਨ | ਇਸ ਮੌਕੇ ਬਲਤੇਜ ਸਿੰਘ ਨੀਟਾ ਪੰਚ, ਸੁਰਿੰਦਰ ਪਾਲ ਸਿੰਘ ਸ਼ਿੰਦਾ, ਰਾਜਾ ਸਿੰਘ, ਬਲਜੀਤ ਸਿੰਘ ਬੀਤਾ ਗਰੇਵਾਲ, ਅਮਨਦੀਪ ਸਿੰਘ ਕੋਟ ਆਗਾਂ, ਹਰਜਿੰਦਰ ਸਿੰਘ ਸੋਨੂੰ, ਗੁੱਡੂ ਸਿੰਘ, ਹਨੀ ਸਿੰਘ ਕਬੱਡੀ ਖਿਡਾਰੀ, ਪ੍ਰਭਜੋਤ ਸਿੰਘ ਬਿੱਲਾ, ਮਨਦੀਪ ਸਿੰਘ ਆਦਿ ਹਾਜ਼ਰ ਸਨ¢