ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ ਵਿਚ ਕਿਰਨ ਬਾਲਾ (ਪ੍ਰਾਇਮਰੀ ਅਧਿਆਪਕਾ) ਦੀ ਸੇਵਾ ਮੁਕਤੀ ਤੇ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਸਕੂਲ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਜਿਨ੍ਹਾਂ ਨੇ ਤੇਰ੍ਹਾਂ ਸਾਲ ਸਕੂਲ ਵਿਚ ਆਪਣੀ ਸੇਵਾ ਨਿਭਾਈ ਅਤੇ ਵਿਦਿਆ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਅਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ | ਇਸ ਮੌਕੇ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਵਾਇਸ- ਪ੍ਰਧਾਨ ਜਤਿੰਦਰ ਦੇਵਗਨ, ਜਰਨਲ ਸੈਕਟਰੀ ਰਾਜੇਸ਼ ਡਾਲੀ, ਸੰਜੀਵ ਧਮੀਜਾ, ਏ. ਐਸ ਕਾਲਜ ਫ਼ਾਰ ਵੂਮੈਨ ਦੇ ਸੈਕਟਰੀ ਕਵਿਤਾ ਗੁਪਤਾ, ਏ. ਐਸ. ਸੀ. ਸੈ. ਸਕੂਲ ਦੇ ਮੈਨੇਜਰ ਮੋਹਿਤ ਗੋਇਲ ਅਤੇ ਸਕੂਲ ਦੇ ਮੈਨੇਜਰ ਸ਼ਿਵਮ ਬੇਦੀ ਨੇ ਬੋਲਦਿਆਂ ਕਿਹਾ ਕਿ ਕਿਰਨ ਬਾਲਾ ਨੇ ਸਕੂਲ ਦੇ ਵਿਦਿਆ ਦੇ ਖੇਤਰ ਵਿਚ ਆਪਣਾ ਬਹੁਤ ਵਡਮੁੱਲਾ ਯੋਗਦਾਨ ਪਿਆ ਹੈ | ਇਸ ਮੌਕੇ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਮੈਂਬਰਾਂ ਵੱਲੋ ਕਿਰਨ ਬਾਲਾ ਨੂੰ 10,000 ਰੁਪਏ ਦਾ ਚੈੱਕ ਦਿੱਤਾ ਗਿਆ | ਆਖੀਰ ਵਿਚ ਸਕੂਲ ਦੇ ਪਿ੍ੰਸੀਪਲ ਰਿਤੂ ਸੂਦ ਵਲੋਂ ਇਸ ਖ਼ੁਸ਼ੀ ਦੇ ਮੌਕੇ 'ਤੇ ਪਹੁੰਚੇ ਮੈਨੇਜਮੈਂਟ ਮੈਂਬਰਾਂ, ਸਕੂਲ ਦੇ ਸਮੂਹ ਸਟਾਫ਼ ਅਤੇ ਕਿਰਨ ਬਾਲਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ |