ਈਸੜੂ, 31 ਮਈ (ਬਲਵਿੰਦਰ ਸਿੰਘ)-ਪੁਲੀਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਪੁਲੀਸ ਚੌਂਕੀ ਈਸੜੂ ਦਾ ਚਾਰਜ ਸਬ-ਇੰਸਪੈਕਟਰ ਚਰਨਜੀਤ ਸਿੰਘ ਭੁਰਥਲਾ ਨੇ ਲੈ ਲਿਆ ਹੈ, ਜੋ ਖੰਨਾ ਤੋਂ ਬਦਲਕੇ ਆਏ ਹਨ | ਸਬ-ਇੰਸਪੈਕਟਰ ਚਰਨਜੀਤ ਸਿੰਘ ਭੁਰਥਲਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਥਾਣੇਦਾਰ ਮੁਖ਼ਤਿਆਰ ਸਿੰਘ, ਮੁਨਸ਼ੀ ਬਿਕਰਮਜੀਤ ਸਿੰਘ ਭੰਗੂ, ਹੌਲਦਾਰ ਹਰਬੰਸ ਸਿੰਘ ਵੀ ਹਾਜ਼ਰ ਸਨ |