28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਖੰਨਾ ਬਾਰ ਦੇ ਆਪਸੀ ਝਗੜੇ ਦੀ ਜਾਂਚ ਵਿਚ 3 ਵਕੀਲਾਂ ਦੇ ਨਾਮ ਐਫ. ਆਈ. ਆਰ. 'ਚੋਂ ਹਟਾਏ

Ad Position 21
No active advertisement
ਅਜੀਤ ਡੈਸਕ 01-06-2025
ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਪਿਛਲੇ ਮਹੀਨੇ 25 ਅਪ੍ਰੈਲ ਨੂੰ ਖੰਨਾ ਕੋਰਟ ਕੰਪਲੈਕਸ ਵਿਚ ਹੋਈ ਲੜਾਈ ਤੋਂ ਬਾਅਦ 7 ਵਕੀਲਾਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਸੀ | ਹੁਣ ਇਸ ਮਾਮਲੇ ਵਿਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ, ਜਦੋਂ ਇਸ ਮਾਮਲੇ ਵਿਚ ਡੀ. ਐਸ. ਪੀ. ਖੰਨਾ ਵੱਲੋਂ ਦੁਬਾਰਾ ਜਾਂਚ ਕੀਤੀ ਗਈ, ਜਿਸ ਵਿਚ 7 ਵਿਚੋਂ 3 ਵਕੀਲਾਂ ਨੂੰ ਦੋਸ਼ੀ ਪਾਇਆ ਗਿਆ ਅਤੇ ਗੈਰ-ਜ਼ਮਾਨਤੀ ਧਾਰਾਵਾਂ 74 ਅਤੇ 79 ਨੂੰ ਹਟਾ ਦਿੱਤਾ ਗਿਆ ਹੈ | ਇਹ ਧਾਰਾਵਾਂ ਅÏਰਤ ਦੇ ਸਨਮਾਨ ਨਾਲ ਸਬੰਧਿਤ ਹਨ | ਹੁਣ ਮਾਮਲੇ ਵਿਚ ਸਿਰਫ਼ ਲੜਾਈ ਦੀ ਜ਼ਮਾਨਤੀ ਧਾਰਾ ਹੀ ਰਹਿ ਗਈ ਹੈ, ਜਿਸ ਕਰ ਕੇ ਮਾਮਲੇ ਵਿਚ ਬਾਕੀ 4 ਵਕੀਲਾਂ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਹੈ | ਖੰਨਾ ਵਿਚ ਇਸ ਘਟਨਾ ਨੂੰ ਪੁਲਿਸ ਦੀ ਸਿਆਣਪ ਅਤੇ ਭਵਿੱਖ ਵਿਚ ਵਕੀਲਾਂ ਦੀ ਸਿਆਣਪ ਵਜੋਂ ਦੇਖਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੋਟਾਂ ਸਕੂਲ ਵਿਖੇ ਸਵੇਰਾ ਫਾਊਾਡੇਸ਼ਨ ਵਲੋਂ ਅÏਰਤਾਂ ਦੇ ਸਰਵਾਈਕਲ ਕੈਂਸਰ ਤੇ ਹੋਰ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਅਗਲੀ ਖ਼ਬਰ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਈਸੜੂ ਚੌਂਕੀ ਦਾ ਚਾਰਜ ਲਿਆ
Ad Position 24