ਬੀਜਾ, 31 ਮਈ (ਕਸ਼ਮੀਰਾ ਸਿੰਘ ਬਗ਼ਲੀ)-ਸਵੇਰਾ ਫਾਊਾਡੇਸ਼ਨ ਵਲੋਂ ਅÏਰਤਾਂ ਦੇ ਸਰਵਾਈਕਲ ਕੈਂਸਰ ਅਤੇ ਹੋਰਨਾਂ ਰੋਗਾਂ ਦੀ ਜਾਂਚ ਦਾ ਇਕ ਮੁਫ਼ਤ ਚੈੱਕਅਪ ਕੈਂਪ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਲਗਾਇਆ ਗਿਆ | ਉਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਰਿਟਾਇਰ ਸਾਇੰਸਦਾਨ ਅਤੇ ਕੰਸਲਟੈਂਟ ਪਵਨ ਕੁਮਾਰ ਅਤੇ ਏਮਜ਼ ਹਸਪਤਾਲ ਨਵੀਂ ਦਿੱਲੀ ਦੇ ਸਾਇੰਸਦਾਨ ਡਾਕਟਰ ਰਜਿੰਦਰਾ ਮਹਿਤਾ ਅਤੇ ਹਰੀ ਕਿਸ਼ਨ ਵੱਲੋਂ ਆਪਣੀ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਸਕੂਲ ਸਟਾਫ਼ ਨੂੰ ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ | ਜਿਸ ਵਿਚ 500 ਤੋਂ ਵੱਧ ਅÏਰਤਾਂ ਨੇ ਸਰਵਾਈਕਲ ਕੈਂਸਰ ਅਤੇ ਹੋਰਨਾਂ ਰੋਗਾ ਦੀ ਜਾਂਚ ਕਰਵਾਈ | ਸਕੂਲ ਪਿ੍ੰਸੀਪਲ ਕਾਹਲੋ ਨੇ ਦੱਸਿਆ ਕਿ ਇਸ ਕੈਂਪ ਵਿੱਚ ਉਪਰੋਕਤ ਡਾਕਟਰਾਂ ਤੋਂ ਇਲਾਵਾ ਡਾਕਟਰ ਜਗਨਜੀਤ ਕੌਰ ਰੰਧਾਵਾ, ਡਾਕਟਰ ਪ੍ਰਮੋਦ ਕੁਮਾਰ, ਡਾਕਟਰ ਅਰਪਨਾ ਸ਼ਰਮਾ ਏਮਸ ਦਿੱਲੀ, ਡਾਕਟਰ ਸੋਨੀਕਾ ਕੌਸ਼ਲ ਲਿਬਾਸਾ ਹਸਪਤਾਲ ਖੰਨਾ, ਡਾਕਟਰ ਜਪੇਸ਼ ਥਰੀਜਾ ਸਮਰਾਲਾ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਕੂਲ ਸਟਾਫ਼ ਦੇ ਨਾਲ ਨਾਲ ਇਲਾਕੇ ਦੇ ਸਰਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ |