28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੀਟੂ ਦਾ ਸਥਾਪਨਾ ਦਿਵਸ ਮਨਰੇਗਾ ਮਜ਼ਦੂਰਾਂ ਨੇ ਇਨਕਲਾਬੀ ਢੰਗ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 01-06-2025
ਸਮਰਾਲਾ, 31 ਮਈ (ਗੋਪਾਲ ਸੋਫਤ)-ਇੱਥੇ ਪਿੰਡ ਸਰਵਰਪੁਰ,ਕੋਟਲਾ ਭੜੀ, ਸੰਗਤਪੁਰ ਵਿਖੇ ਮਾਨਤਾ ਪ੍ਰਾਪਤ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨਾਲ ਸਬੰਧਿਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਮਨਰੇਗਾ ਕਿਰਤੀਆਂ ਵਲੋਂ ਜਸਵਿੰਦਰ ਕੌਰ ਸਰਪੰਚ, ਜਸਵਿੰਦਰ ਸਿੰਘ ਪਿੰਡ ਕੋਟਲਾ ਭੜੀ, ਬੇਅੰਤ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਫਤਿਹ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਕਮਲਜੀਤ ਸਿੰਘ ਪੰਚ, ਸੰਤ ਸਿੰਘ ਪੰਚ ਬੀਬੀ ਸੁਖਦੀਪ ਕੌਰ ਸਮਸ਼ਪੁਰ, ਕਿਰਨਦੀਪ ਕੌਰ ਹਰਬੰਸਪੁਰਾ, ਬਲਜੀਤ ਕੌਰ ਸਰਵਰਪੁਰ ਜਗਵੀਰ ਸਿੰਘ ਇਕੋਲਾਹੀ, ਦਰਬਾਰਾ ਸਿੰਘ ਬੌਂਦਲੀ ਦੀ ਅਗਵਾਈ ਵਿਚ ਸੀਟੂ ਦਾ ਸਥਾਪਨਾ ਦਿਵਸ ਮਨਾਇਆ ਗਿਆ¢ ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਇਸ ਵਾਰ ਸੀਟੂ ਦਾ ਸਥਾਪਨਾ ਦਿਵਸ ਵਿਸ਼ੇਸ਼ ਹਾਲਤਾਂ ਵਿੱਚ ਮਨਾਇਆ ਜਾ ਰਿਹਾ ਹੈ ¢ ਉਨ੍ਹਾਂ ਮਨਰੇਗਾ ਮਜ਼ਦੂਰਾਂ ਅਤੇ ਨਿਰਮਾਣ ਮਜ਼ਦੂਰਾਂ ਨੂੰ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਪੀਲ ਕਰਦਿਆਂ ਕਿਹਾ ਕਿ 'ਕੱਲੇ ਕੱਲੇ ਮਾਰ ਨਾਂ ਖਾਉ, ਇਕੱਠੇ ਹੋ ਕੇ ਅੱਗੇ ਆਉ' ਸੀਟੂ ਦੇ ਬੁਨਿਆਦੀ ਨਾਅਰੇ ਦੀ ਪੂਰਤੀ ਲਈ ਅਜੋਕੇ 'ਸਮੇਂ ਦੀ ਇਤਿਹਾਸਕ ਲੋੜ, ਵਿਸ਼ਾਲ ਏਕਤਾ ਤਿੱਖੇ ਘੋਲ' ਦੇ ਨਾਅਰੇ ਨੂੰ ਬੁਲੰਦ ਕੀਤਾ ਜਾਵੇ¢ ਇਸ ਮੌਕੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ ¢
Ad Position 22
No active advertisement
ਪਿਛਲੀ ਖ਼ਬਰ ਖੰਨਾ ਜੀ. ਟੀ. ਦੇ ਰੋਡ ਫਲਾਈ ਓਵਰ 'ਤੇ ਖ਼ਤਰਨਾਕ ਹਾਦਸਾ, ਦਰਜਨਾਂ ਲੋਕ ਮੌਤ ਦੇ ਮੂੰਹ ਵਿਚ ਜਾਣ ਤੋਂ ਬਚੇ ਅਗਲੀ ਖ਼ਬਰ ਰਾੜਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ
Ad Position 24