ਖੰਨਾ 31 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਜੀ. ਟੀ. ਰੋਡ ਦੀ ਉਪਰਲੀ ਸੜਕ (ਫਲਾਈਓਵਰ) ਤੇ ਬੱਸ ਅੱਡੇ ਨੇੜੇ ਇਕ ਸਰਕਾਰੀ ਵੋਲਵੋ ਬੱਸ ਦੀ ਸਰੀਏ ਨਾਲ ਭਰੇ ਟਰੱਕ ਨਾਲ ਟੱਕਰ ਵਿਚ ਦਰਜਨਾਂ ਲੋਕ ਮੌਤ ਦੇ ਮੂੰਹ ਵਿਚੋਂ ਬਚ ਗਏ | ਜਦੋਂ ਬੱਸ ਨੇ ਟਰੱਕ ਨੂੰ ਪਿੱਛਿਓਾ ਟੱਕਰ ਮਾਰੀ ਤਾਂ ਟਰੱਕ ਪੁਲ ਦੇ ਅੱਧਾ ਉੱਪਰ ਅੱਧਾ ਥੱਲੇ ਲਟਕ ਗਿਆ | ਜੇਕਰ ਟਰੱਕ ਦੇ ਦੋਵੇਂ ਪਹੀਏ ਰੇਿਲੰਗ ਪਾਰ ਕਰ ਜਾਂਦੇ ਤਾਂ ਟਰੱਕ ਹੇਠਾਂ ਡਿਗ ਜਾਂਦਾ | ਗੌਰਤਲਬ ਹੈ ਕਿ ਫਲਾਈਓਵਰ ਦੇ ਹੇਠਾਂ ਸਰਵਿਸ ਰੋਡ ਤੇ ਚੱਲ ਰਹੀ ਭਾਰੀ ਟਰੈਫ਼ਿਕ ਵਿਚ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿਚ ਜਾ ਸਕਦੇ ਸਨ ਪਰ ਕੁਦਰਤੀ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਤੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ | ਮੌਕੇ 'ਤੇ ਜਾਮ ਲੱਗ ਗਿਆ, ਜਿਸ ਨੂੰ ਖੰਨਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਖੁਲ੍ਹਵਾਇਆ | ਗੌਰਤਲਬ ਹੈ ਕਿ ਖੰਨਾ ਦੇ ਨੈਸ਼ਨਲ ਹਾਈਵੇ ਉੱਪਰ ਪਨਬੱਸ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ | ਇਸ ਬੱਸ 30-35 ਸਵਾਰੀਆਂ ਸਨ | ਬੱਸ ਦਿੱਲੀ ਤੋਂ ਜਲੰਧਰ ਜਾ ਰਹੀ ਸੀ, ਖੰਨਾ ਬੱਸ ਸਟੈਂਡ ਦੇ ਕੋਲ ਪੁਲ ਦੇ ਉੱਪਰ ਲੋਹੇ ਦੇ ਸਰੀਏ ਨਾਲ ਭਰੇ ਟਰਾਲੇ ਦੇ ਪਿੱਛੇ ਟਕਰਾ ਗਈ | ਟੱਕਰ ਨਾਲ ਟਰਾਲੇ ਦਾ ਅੱਧਾ ਹਿੱਸਾ ਪੁਲ ਦੇ ਨਾਲ ਲਟਕ ਗਿਆ | ਜਿਸ ਨਾਲ ਹਫ਼ੜਾ ਦਫ਼ੜੀ ਮਚੀ | ਬੱਸ 'ਚੋਂ ਸਵਾਰੀਆਂ ਤੁਰੰਤ ਉੱਤਰੀਆਂ ਤੇ ਖ਼ੁਦ ਨੂੰ ਬਚਾਇਆ | ਸਰਵਿਸ ਲੇਨ ਉੱਪਰ ਵੀ ਅਲਰਟ ਕੀਤਾ ਗਿਆ |