28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਿਸ਼ਵ ਸਨਾਤਨ ਧਰਮ ਸਭਾ ਵਲੋਂ ਪੰਜਾਬ ਦੇ ਜ਼ਿਲ੍ਹਾ ਤੇ ਕਸਬਿਆਂ ਦੇ ਪ੍ਰਧਾਨਾਂ ਦੀ ਨਿਯੁਕਤੀ ਮਹੀਨੇ 'ਚ ਮੁਕੰਮਲ ਕੀਤੀ ਜਾਵੇਗੀ-ਅਸ਼ਵਨੀ ਸ਼ੇਖੜੀ

Ad Position 21
No active advertisement
ਅਜੀਤ ਡੈਸਕ 01-06-2025
ਸਮਰਾਲਾ, 31 ਮਈ (ਗੋਪਾਲ ਸੋਫਤ)-ਸਾਰੇ ਧਰਮਾਂ ਦੇ ਲੋਕਾਂ ਨੂੰ ਸੰਸਾਰ ਪੱਧਰ 'ਤੇ ਇੱਕ ਪਲੇਟਫ਼ਾਰਮ 'ਤੇ ਇਕੱਠਾ ਕਰਨ 'ਚ ਜੁਟੀ ਵਿਸ਼ਵ ਸਨਾਤਨ ਧਰਮ ਸਭਾ ਵਲੋਂ ਪੰਜਾਬ ਭਰ ਵਿਚ ਹਰ ਜ਼ਿਲੇ੍ਹ ਦੇ ਪ੍ਰਧਾਨ ਨਿਯੁਕਤ ਕਰਨ ਅਤੇ ਹਰ ਛੋਟੇ ਵੱਡੇ ਕਸਬੇ ਵਿੱਚ ਕਮੇਟੀਆਂ ਨਿਯੁਕਤ ਕਰਨ ਦਾ ਕੰਮ ਅਗਲੇ ਇੱਕ ਮਹੀਨੇ ਵਿਚ ਮੁਕੰਮਲ ਕਰ ਲਿਆ ਜਾਵੇਗਾ¢ ਇਹ ਵਿਚਾਰ ਅੱਜ ਇੱਥੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਦੀ ਨਿਯੁਕਤੀ ਕਰਨ ਲਈ ਕੀਤੀ ਗਈ ਭਰਵੀਂ ਇਕੱਤਰਤਾ ਵਿਚ ਪ੍ਰਗਟ ਕਰਦਿਆਂ ਸੰਸਥਾ ਦੇ ਕੌਮੀ ਚੇਅਰਮੈਨ ਅਸ਼ਵਨੀ ਸੇਖੜੀ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਵਿਸ਼ਵ ਸਨਾਤਨ ਧਰਮ ਦਾ ਇੱਕੋ ਇੱਕ ਉਦੇਸ਼ ਹੈ ਕਿ 'ਰਾਸ਼ਟਰ ਪਹਿਲਾਂ'¢ ਉਨ੍ਹਾਂ ਕਿਹਾ ਕਿ ਸਭਾ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਸ਼ਿਵ ਕਲਿਆਣ ਦੀ ਸਿਫ਼ਾਰਿਸ਼ 'ਤੇ ਯਸ਼ ਗੋਪਾਲ ਸ਼ਰਮਾ ਨੂੰ ਲੁਧਿਆਣਾ ਦਿਹਾਤੀ ਜ਼ਿਲੇ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ¢ ਇਸ ਮੌਕੇ 'ਤੇ ਪਹੁੰਚੇ ਸਨਾਤਨ ਧਰਮ ਸਭਾ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਪੰਡਿਤ ਦੇਵੀ ਦਿਆਲ ਪਰਾਸ਼ਰ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਸਮਾਜ ਦੇ ਹਰ ਵਰਗ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਕਰਨ ਲਈ ਇਹ ਸੰਸਥਾ ਦੋ ਸਾਲ ਤੋਂ ਕੰਮ ਕਰ ਰਹੀ ਹੈ ਅਤੇ ਸਾਰੇ ਧਰਮਾਂ ਦੇ ਲੋਕਾਂ ਵਲੋਂ ਚੰਗਾ ਸਮਰਥਨ ਮਿਲ ਰਿਹਾ ਹੈ ¢ ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸ਼ਿਵ ਕਲਿਆਣ, ਸ਼ਿਵ ਸੈਨਾ ਦੇ ਰਮਨ ਵਡੇਰਾ, ਉਪਿੰਦਰ ਵਸ਼ਿਸ਼ਟ, ਦੀਪਕ ਖੁੱਲਰ, ਵਿਕੀ ਵਡੇਰਾ ਅਤੇ ਆਦਿ ਵੀ ਸ਼ਾਮਲ ਸਨ¢
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ 'ਚ ਮਾਪੇ ਅਧਿਆਪਕ ਮਿਲਣੀ ਸਮੇਂ ਛਬੀਲ ਲਗਾਈ ਅਗਲੀ ਖ਼ਬਰ ਖੰਨਾ ਜੀ. ਟੀ. ਦੇ ਰੋਡ ਫਲਾਈ ਓਵਰ 'ਤੇ ਖ਼ਤਰਨਾਕ ਹਾਦਸਾ, ਦਰਜਨਾਂ ਲੋਕ ਮੌਤ ਦੇ ਮੂੰਹ ਵਿਚ ਜਾਣ ਤੋਂ ਬਚੇ
Ad Position 24