ਸਾਹਨੇਵਾਲ, 31 ਮਈ (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਿਖੇ ਮਾਪੇ ਅਧਿਆਪਕ ਮਿਲਣੀ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਤੇ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸਕੂਲ ਵਿਚ ਛਬੀਲ ਲਗਾਈ ਗਈ¢ ਪੀ. ਟੀ. ਐੱਮ. ਦੌਰਾਨ, ਮਾਪਿਆਂ ਨੂੰ ਅਧਿਆਪਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਆਪਣੇ ਬੱਚੇ ਦੇ ਵਿੱਦਿਅਕ ਪ੍ਰਦਰਸ਼ਨ ਨੂੰ ਸਮਝਣ ਅਤੇ ਸੁਧਾਰ ਦੇ ਮੌਕਿਆਂ 'ਤੇ ਚਰਚਾ ਕਰਨ ਦਾ ਮੌਕਾ ਮਿਲਿਆ¢