28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੀ. ਐੱਚ. ਸੀ. ਸਾਹਨੇਵਾਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 01-06-2025
ਸਾਹਨੇਵਾਲ, 31 ਮਈ (ਹਨੀ ਚਾਠਲੀ)-ਸਿਵਲ ਸਰਜਨ ਲੁਧਿਆਣਾ ਡਾ.ਰਮਨਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮੇਸ਼ ਕੁਮਾਰ ਦੀ ਅਗਵਾਈ 'ਚ ਸੀ. ਐੱਚ. ਸੀ. ਸਾਹਨੇਵਾਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਸ ਸਮੇਂ ਡਾ.ਗੁਰਦੀਪ ਸਿੰਘ ਅਤੇ ਬੀ. ਈ. ਈ. ਜਸਵੀਰ ਸਿੰਘ ਖੰਨਾ ਨੇ ਦੱਸਿਆ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ 31 ਮਈ ਨੰੂ ਹਰ ਸਾਲ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ | ਇਸ ਸਮੇਂ ਡਾ. ਨਮਿਤਾ ਸਿੰਘ ਨੇ ਕਿਹਾ ਕਿ ਤੰਬਾਕੂ ਦੇ ਸੇਵਨ ਕਰਨ ਨਾਲ ਖ਼ੁਰਾਕ ਨਲੀ, ਫੇਫੜਿਆਂ, ਪੇਟ ਆਦਿ ਦੇ ਕੈਂਸਰ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਮੌਕੇ ਡਾ. ਨਮਿਤਾ ਸਿੰਘ, ਡਾ. ਹਰਜੋਤ ਕੌਰ, ਡਾ. ਅੰਕੁਸ਼ ਬਾਂਸਲ, ਡਾ. ਸਤਵਿੰਦਰ ਬੱਸੀ, ਡਾ. ਬਨੀਤਾ ਬਤਰਾ, ਡਾਕਟਰ ਰੀਨਾ ਗੁਪਤਾ, ਫਾਰਮੇਸੀ ਅਫ਼ਸਰ ਪ੍ਰਦੀਪ ਕੁਮਾਰ, ਨਰਸਿੰਗ ਸਿਸਟਰ ਏਕਤਾ ਸੂਦ, ਆਰਤੀ ਸ਼ਰਮਾ, ਗੁਰਮੁਖ ਸਿੰਘ, ਸ਼ੈਮਰੂਨ, ਨਰਿੰਦਰ ਸਿੰਘ, ਨਰਸਿੰਗ ਕਾਲਜ ਸ਼੍ਰੀ ਗੁਰੂ ਤੇਗ ਬਹਾਦਰ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਟੇਟ ਬੈਂਕ ਵਲੋਂ ਮਿ੍ਤਕ ਦੇ ਪੁੱਤਰ ਨੂੰ ਬੀਮਾ ਰਾਸ਼ੀ ਦਾ ਚੈੱਕ ਭੇਟ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ 'ਚ ਮਾਪੇ ਅਧਿਆਪਕ ਮਿਲਣੀ ਸਮੇਂ ਛਬੀਲ ਲਗਾਈ
Ad Position 24