ਮਾਛੀਵਾੜਾ ਸਾਹਿਬ, 1 ਜੂਨ (ਰਾਜਦੀਪ ਸਿੰਘ ਅਲਬੇਲਾ)-ਸਮਾਜ ਸੇਵੀ ਤੇ ਧਾਰਮਿਕ ਕਾਰਜਾਂ 'ਚ ਜੁਟੇ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਜ਼ਰੂਰਤਮੰਦ ਬੱਚਿਆਂ ਦੀ ਫ਼ੀਸ ਅਦਾ ਕਰਨ ਦੀ ਮੁਹਿੰਮ ਤਹਿਤ ਪਿੰਡ ਹੰਬੋਵਾਲ ਵਿਖੇ ਵਿਦਿਆਰਥੀਆਂ ਦੀ ਫ਼ੀਸ ਭਰੀ¢ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਕਿਹਾ ਕਿ ਕਈ ਗਰੀਬ ਮਾਪੇ ਇਹ ਫ਼ੀਸ ਅਦਾ ਕਰਨ ਤੋਂ ਅਸਮਰਥ ਹੁੰਦੇ ਹਨ | ਇਸ ਲਈ ਉਨ੍ਹਾਂ ਵਲੋਂ ਅੱਜ ਹੰਬੋਵਾਲ ਸਕੂਲ ਦੇ ਕਰੀਬ 35 ਲੋੜਵੰਦ ਵਿਦਿਆਰਥੀਆਂ ਦੀ ਸਲਾਨਾ ਫ਼ੀਸ ਅਦਾ ਕਰ ਦਿੱਤੀ ਗਈ ਹੈ¢ ਉਨ੍ਹਾਂ ਕਿਹਾ ਕਿ ਹੁਣ ਇਹ ਵਿਦਿਆਰਥੀ ਮੁਫ਼ਤ ਵਿੱਦਿਆ ਹਾਸਿਲ ਕਰ ਸਕਣਗੇ¢ ਉਨ੍ਹਾਂ ਦੱਸਿਆ ਕਿ ਭਾਈ ਸੁਰਜੀਤ ਸਿੰਘ, ਬੀਬੀ ਹਰਵਿੰਦਰ ਕੌਰ, ਭਾਈ ਚਰਨਜੀਤ ਸਿੰਘ ਰਾਜਾ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਫ਼ੀਸ ਅਦਾ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ¢