02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਚੇਅਰਮੈਨ ਬੰਤ ਸਿੰਘ ਦੋਬੁਰਜੀ ਨੂੰ ਗਹਿਰਾ ਸਦਮਾ-ਭਰਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 02-06-2025
ਦੋਰਾਹਾ, 1 ਜੂਨ (ਮਨਜੀਤ ਸਿੰਘ ਗਿੱਲ)-ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਤੇ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਰਾਜਿੰਦਰ ਸਿੰਘ ਝੱਜ ਸਾਬਕਾ ਸਰਪੰਚ ਸੰਖੇਪ ਬੀਮਾਰੀ ਪਿੱਛੋਂ 75 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ | ਉਹ ਆਪਣੇ ਪਿੱਛੇ ਪੁੱਤਰ ਰੇਸਮ ਸਿੰਘ ਕੈਨੇਡਾ ਤੇ ਧੀ ਹਰਪ੍ਰੀਤ ਕੌਰ ਕੈਨੇਡਾ ਛੱਡ ਗਏ | ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਵਰਿੰਦਰ ਕੌਰ ਝੱਜ ਸਦੀਵੀ ਵਿਛੋੜਾ ਦੇ ਗਏ ਸਨ | ਪਿੰਡ ਦੋਬੁਰਜੀ ਰਾਜਿੰਦਰ ਸਿੰਘ ਝੱਜ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿੱਥੇ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਸਾਬਕਾ ਮੰਤਰੀ ਤੇਜਪਰਕਾਸ਼ ਸਿੰਘ ਕੋਟਲੀ, ਸਾਬਕਾ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਸਹਿਰੀ ਪ੍ਰਧਾਨ ਵਨੀਤ ਆਸ਼ਟ ਸੁਹਾਗ ਜਿਊਲਰਜ਼ ਦੋਰਾਹਾ, ਮਨਦੀਪ ਸਿੰਘ , ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਨਵਦੀਪ ਸਿੰਘ, ਸਿਕੰਦਰ ਪਾਲ ਪੇਂਟਰ, ਬੌਬੀ ਤਿਵਾੜੀ, ਪ੍ਰਧਾਨ ਮਲਕੀਤ ਸਿੰਘ ਗੋਗਾ, ਡਾਇਰੈਕਟਰ ਰਮਲਜੀਤ ਸਿੰਘ ਗਰਚਾ, ਬੌਬੀ ਸਰਮਾ, ਨਿਰਦੋਸ਼ ਕੁਮਾਰ ਨੋਸਾ, ਮੋਹਨ ਲਾਲ, ਸਾਰੂ ਦੋਰਾਹਾ, ਦਲਜੀਤ ਸਿੰਘ ਝੱਜ , ਕੌਂਸਲਰ ਕੁਲਵੰਤ ਸਿੰਘ, ਰਾਜਿੰਦਰ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਜੋਗੇਸਵਰ ਕੌਰ ਸ਼ਾਹਪੁਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਹੰਬੋਵਾਲ ਸਰਕਾਰੀ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਭਰੀ ਫ਼ੀਸ
Ad Position 24