ਬੀਜਾ, 1 ਜੂਨ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਅਤੇ ਨਵਤੇਜ ਸਿੰਘ ਖੱਟੜਾ ਦੇ ਵਿਸ਼ੇਸ਼ ਯਤਨਾਂ ਸਦਕਾ ਪਿੰਡ ਦਹਿੜੂ ਸਿੱਖੀ ਸਰੂਪ ਵਾਲੇ ਨੌਜਵਾਨ ਗੁਰਵੀਰ ਸਿੰਘ ਤੇ ਕਰਨਵੀਰ ਸਿੰਘ ਨੂੰ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਹਾਰਮੋਨੀਅਮ ਤੇ ਇੱਕ ਜੋੜੀ ਤਪਲਾ ਭੇਟਾ ਰਹਿਤ ਭੇਟ ਕੀਤਾ ਗਿਆ | ਕੀਰਤਨ ਕਰਨ ਲਈ ਮਿਲੇ ਸਾਜਾਂ ਲਈ ਸਿੰਘਾਂ ਨੇ ਸ਼ੋ੍ਰਮਣੀ ਕਮੇਟੀ ਦਾ ਬਹੁਤ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਚਰਨ ਸਿੰਘ ਨੰਦੀ ਮੰਡਿਆਲਾ ਕਲਾਂ, ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਮੀਤ ਮੈਨੇਜਰ ਕੇਹਰ ਸਿੰਘ ਮਗਰ, ਕਥਾ ਵਾਚਕ ਭਾਈ ਸਤਨਾਮ ਸਿੰਘ ਖ਼ਾਲਸਾ, ਪੰਥ ਦੇ ਪ੍ਰਸਿੱਧ ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ, ਪ੍ਰਚਾਰਕ ਭਾਈ ਪਰਮਜੀਤ ਸਿੰਘ ਗੁਰਦਾਸਪੁਰੀ, ਜਸਪਾਲ ਸਿੰਘ ਪੁਰਬਾ, ਰਜਿੰਦਰ ਸਿੰਘ ਕੋਟ ਪਨੈਚ, ਪਰਮਿੰਦਰ ਸਿੰਘ ਗਰਚਾ, ਕੁਲਵਿੰਦਰ ਸਿੰਘ ਕਾਲਾ ਪ੍ਰਧਾਨ, ਕੇਵਲ ਸਿੰਘ ਆਲੀਪੁਰ, ਅੰਮਿ੍ਤਪਾਲ ਸਿੰਘ ਖੱਟੜਾ, ਰਣਜੀਤ ਸਿੰਘ ਪਾਇਲ, ਜਸਵੀਰ ਸਿੰਘ ਘੁੰਗਰਾਲੀ ਰਾਜਪੂਤਾਂ, ਹਰਿੰਦਰ ਸਿੰਘ, ਅਰਪਿੰਦਰ ਸਿੰਘ, ਐਡਵੋਕੇਟ ਜਸਜੋਤ ਸਿੰਘ, ਬਲਕਾਰ ਸਿੰਘ, ਜਗਮੇਲ ਸਿੰਘ ਗੁਰਦੀਪ ਸਿੰਘ ਈਸੜੂ, ਅਜੀਤ ਸਿੰਘ ਬੱਬੀ, ਪਿ੍ਤਪਾਲ ਸਿੰਘ ਆਦਿ ਹਾਜ਼ਰ ਸਨ |