02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਬ ਇੰਸਪੈਕਟਰ ਵਿਨੋਦ ਕੁਮਾਰ ਲੱਗੇ ਨਵੇਂ ਥਾਣਾ ਮੁਖੀ

Ad Position 21
No active advertisement
ਅਜੀਤ ਡੈਸਕ 02-06-2025
ਖੰਨਾ, 1 ਜੂਨ (ਮਨਜੀਤ ਸਿੰਘ ਧੀਮਾਨ)-ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾਕਟਰ ਜੋਤੀ ਯਾਦਵ ਨੇ ਫੇਰਬਦਲ ਕਰਦਿਆਂ ਥਾਣਾ ਮੁਖੀ ਸਿਟੀ 1 ਦੇ ਤਬਾਦਲੇ ਕੀਤੇ ਗਏ ਹਨ | ਇਹਨਾਂ ਕੀਤੇ ਗਏ ਤਬਾਦਲਿਆਂ ਵਿਚ ਥਾਣਾ ਸਿਟੀ 1 ਦੇ ਮੌਜੂਦਾ ਐਸ. ਐੱਚ. ਓ. ਸਬ ਇੰਸਪੈਕਟਰ ਗੁਰਮੀਤ ਸਿੰਘ ਨੂੰ ਬਦਲ ਕੇ ਦਫ਼ਤਰ ਐਸ. ਐਸ. ਪੀ. ਖੰਨਾ ਲਗਾਇਆ ਗਿਆ | ਜਦ ਕਿ ਐਸ. ਐੱਚ. ਓ. ਸਬ ਇੰਸਪੈਕਟਰ ਵਿਨੋਦ ਕੁਮਾਰ ਨੂੰ ਥਾਣਾ ਸਿਟੀ 1 ਦਾ ਐਸ. ਐੱਚ. ਓ. ਲਗਾਇਆ ਗਿਆ | ਉਹ ਜ਼ਿਲ੍ਹਾ ਫ਼ਰੀਦਕੋਟ ਤੋਂ ਬਦਲ ਕੇ ਆਏ ਹਨ ਅਤੇ ਬਤੌਰ ਫ਼ਰੀਦਕੋਟ ਵਿਖੇ ਸਾਈਬਰ ਕ੍ਰਾਈਮ ਵਿਚ ਸੇਵਾਵਾਂ ਨਿਭਾ ਰਹੇ ਸੀ | ਉਨ੍ਹਾਂ ਆਪਣਾ ਅਹੁਦਾ ਸੰਭਾਲਣ ਸਮੇਂ ਦੱਸਿਆ ਕਿ ਉਹ ਆਪਣੇ ਡਿਊਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ | ਥਾਣੇ ਵਿਚ ਕੰਮ ਕਰਵਾਉਣ ਵਾਲੇ ਆਏ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਬਿਨਾਂ ਕਿਸੇ ਦੇਰੀ ਤੋਂ ਕੀਤੇ ਜਾਣਗੇ | ਨਵੇਂ ਲੱਗੇ ਥਾਣਾ ਮੁਖੀ ਨੇ ਐਸ. ਐਸ. ਪੀ. ਖੰਨਾ ਡਾਕਟਰ ਜੋਤੀ ਯਾਦਵ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੰਭਾਲੀ ਗਈ ਹੈ ਉਹ ਉਸ ਨੂੰ ਬਾਖ਼ੂਬੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਸੋਲੀਟੇਅਰ ਹੋਮਜ਼ ਵਲੋਂ ਰੇਰਾ ਦੀ 48 ਏਕੜ ਪ੍ਰਵਾਨਗੀ ਦਾ ਜਸ਼ਨ ਮਨਾਇਆ <br/> ਅਗਲੀ ਖ਼ਬਰ ਪਰਮਿੰਦਰ ਸਿੰਘ ਮਨੀ ਮਲੌਦ ਨੰੂ ਸਦਮਾ- ਪਿਤਾ ਦਾ ਦਿਹਾਂਤ
Ad Position 24