12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੇਵਾ ਮੁਕਤ ਅਧਿਆਪਕ ਗਿਆਨ ਸਿੰਘ ਰਾਣੋ ਦੀ ਸੜਕ ਹਾਦਸੇ 'ਚ ਮੌਤ

Ad Position 21
No active advertisement
ਅਜੀਤ ਡੈਸਕ 03-06-2025
ਦੋਰਾਹਾ, 2 ਜੂਨ (ਮਨਜੀਤ ਸਿੰਘ ਗਿੱਲ)-ਸੇਵਾ ਮੁਕਤ ਅਧਿਆਪਕ ਗਿਆਨ ਸਿੰਘ ਰਾਣੋ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਉਹ ਕਰੀਬ 63 ਵਰਿਆਂ ਦੇ ਸਨ | ਜਾਣਕਾਰੀ ਅਨੁਸਾਰ ਮਾਸਟਰ ਗਿਆਨ ਸਿੰਘ ਆਪਣੇ ਮੋਟਰਸਾਈਕਲ ਮਾਰਕਾ ਬਜਾਜ ਡਿਸਕਵਰ 'ਤੇ ਸਵਾਰ ਹੋ ਕੇ ਨਿੱਜੀ ਕੰਮ ਲਈ ਦੋਰਾਹਾ ਲਾਗਲੇ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਵੱਲ ਜਾ ਰਹੇ ਸਨ ਤਾਂ ਪਿੱਛੇ ਤੋਂ ਇੱਕ ਗੱਡੀ ਫਾਰਚੂਨਰ ਰੰਗ ਗਰੇਅ ਬੜੀ ਤੇਜ਼ ਰਫਤਾਰ ਨਾਲ ਆਈ | ਜਿਸ ਦੇ ਡਰਾਇਵਰ ਨੇ ਗੱਡੀ ਗਿਆਨ ਸਿੰਘ ਦੇ ਮੋਟਰਸਾਇਕਲ 'ਚ ਮਾਰੀ ਜਿਸ ਕਾਰਨ ਉਨ੍ਹਾਂ ਦੇ ਪੇਟ, ਸਿਰ ਅਤੇ ਸਰੀਰ 'ਤੇ ਕਾਫੀ ਗੰਭੀਰ ਸੱਟਾਂ ਲੱਗੀਆਂ | ਗੰਭੀਰ ਹਾਲਤ 'ਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਹੇ ਸਨ, ਜਿਨ੍ਹਾਂ ਦੀ ਰਸਤੇ 'ਚ ਮੌਤ ਹੋ ਗਈ | ਦੋਰਾਹਾ ਪੁਲਿਸ ਨੇ ਮਿ੍ਤਕ ਗਿਆਨ ਸਿੰਘ ਦੇ ਪੁੱਤਰ ਐਡਵੋਕੇਟ ਤੇਜਪਰੀਤ ਸਿੰਘ ਵਾਸੀ ਰਾਣੋ ਥਾਣਾ ਪਾਇਲ ਦੇ ਬਿਆਨਾਂ 'ਤੇ ਅਣਪਛਾਤੇ ਫਾਰਚੂਨਰ ਦੇ ਡਰਾਈਵਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਤੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸੰਸਕ੍ਰਿਤ ਕਾਲਜ ਦੀ ਪ੍ਰਧਾਨਗੀ ਦਾ ਤਾਜ ਪੁਰੀ, ਗੋਇਲ ਅਤੇ ਦੁਆਰਕਾ 'ਚੋਂ ਕਿਸੇ ਇਕ ਦੇ ਸਿਰ 'ਤੇ ਸਜਣ ਦੀ ਸੰਭਾਵਨਾ ਅਗਲੀ ਖ਼ਬਰ ਮਲੀਪੁਰ ਵਿਖੇ ਲੋਹਟ ਗੋਤ ਦੇ ਵੱਡੇ-ਵਡੇਰਿਆਂ ਦੀ ਯਾਦ 'ਚ ਸਾਲਾਨਾ ਸਮਾਗਮ 5 ਨੂੰ
Ad Position 24